ਪੰਨਾ:ਸ਼ਹੀਦੀ ਜੋਤਾਂ.pdf/148

ਇਹ ਸਫ਼ਾ ਪ੍ਰਮਾਣਿਤ ਹੈ

(੧੪੭)

ਹੰਝੂ ਖੂਨ ਦੇ ਲੋਕੀ ਵਗਾਂਵਦੇ ਨੇ।
ਭੌਰ ਦੋਹਾਂ ਦੇ ਉਡਕੇ ਕੰਧ ਵਿਚੋਂ,
ਬੁਰਜ ਵਿਚ ਮਾਤਾ ਕੋਲ ਆਂਵਦੇ ਨੇ।
ਦੇ ਮੁਬਾਰਕਾਂ ਆਖਦੇ ਕਮਰ ਕਸੋ,
ਦੇਖੋ ਬਾਬਾ ਜੀ ਬੰਨੇ ਬੁਲਾਂਵਦੇ ਨੇ।
ਸਰਪ ਕੁੰਜ ਵਾਂਗੂੰ ਦੇਹ ਤਿਆਗ ਮਾਤਾ,
ਝਟ ਪੋਤਿਆਂ ਨਾਲ ਸਿਧਾਂਵਦੇ ਨੇ।
ਸਚਖੰਡ ਅੰਦਰ ਪਹੁੰਚ ਬਰਕਤ ਸਿੰਘਾ,
ਰਲ ਜੋਤ ਵਿਚ ਜੋਤ ਹੋ ਜਾਂਵਦੇ ਨੇ।
ਟੋਡਰ ਮਲ ਦੀਵਾਨ ਨੇ ਲੈ ਦੇਹਾਂ,
ਮੋਹਰਾਂ ਤਾਰ ਕੀਤੇ ਸਸਕਾਰ ਵੀਰੋ।
ਮੋਏ ਨਹੀਂ 'ਅਨੰਦ' ਉਹ ਅਮਰ ਹੋਏ,
ਕੌਮ ਵਾਸਤੇ ਕਸ਼ਟ ਸਹਾਰ ਵੀਰੋ।

{{{2}}}