ਪੰਨਾ:ਸ਼ਹੀਦੀ ਜੋਤਾਂ.pdf/146

ਇਹ ਸਫ਼ਾ ਪ੍ਰਮਾਣਿਤ ਹੈ

(੧੪੫)

ਸੂਬੇ ਨੇ ਆਉਣਾ

ਕੰਧ ਛਾਤੀਆਂ ਤੀਕ ਜਾਂ ਗਈ ਅਪੜ,
ਸੂਬਾ ਫੇਰ ਕਚਹਿਰੀਓਂ ਆਂਵਦਾ ਏ।
ਅਖਾਂ ਲਾਲ ਕਰ ਕਢ ਤਲਵਾਰ ਨੰਗੀ,
ਮੂੰਂਹੋ ਬੋਲ ਬਕਵਾਸ ਸੁਣਾਂਵਦਾ ਏ।
ਕਾਫਰ ਕਾਕਿਓ, ਕਰੋ ਕਬੂਲ ਕਲਮਾਂ,
ਵੇਖੋ ਸਿਖੀਓਂ ਹੱਥ ਕੀਹ ਆਂਵਦਾ ਏ।
ਮੌਜ ਲੁਟ ਲੌ ਬੁਲਬੁਲੋ ਬਾਗ ਅੰਦਰ,
ਕਾਹਨੂੰ ਮਰਨਾ ਤੁਸਾਂ ਨੂੰ ਭਾਂਵਦਾ ਏ।
ਜ਼ੋਰਾਵਰ ਸਿੰਘ ਨੇ ਕਿਹਾ ਦੂਰ ਹੋ ਜਾ,
ਸਾਨੂੰ ਸ਼ਕਲ ਚੰਡਾਲ ਦਿਖਾ ਨਾਹੀਂ।
ਸਾਨੂੰ ਦੁਖ ਇਕੋ ਗਲਾਂ ਤੇਰੀਆਂ ਦਾ,
ਸੌਹ ਰੱਬ ਦੀ ਹੋਰ ਪਰਵਾਹ ਨਾਹੀਂ।

ਸੂਬਾ


ਹੁਕਮ ਦੇ ਸੂਬਾ ਪਾਪੀ ਚਲਾ ਗਿਆ,
ਕੰਧ ਫੇਰ ਜਲਾਦ ਬਣਾਣ ਲਗੇ।
ਦੁਖ ਦਿਤਿਆਂ ਦਹਿਲ ਮਾਸੂਮ ਜਾਵਣ,
ਛਾਂਗ ਜੋੜ ਇਟਾਂ ਚੂਨਾਂ ਲਾਣ ਲਗੇ।
ਸੀ ਕੀਤੀ ਮਾਸੂਮਾਂ ਨਾ ਇਕ ਵਾਰੀ,