ਪੰਨਾ:ਸ਼ਹੀਦੀ ਜੋਤਾਂ.pdf/141

ਇਹ ਸਫ਼ਾ ਪ੍ਰਮਾਣਿਤ ਹੈ

(੧੪੦)

ਸਾਥੀ ਤੁਸਾਂ ਦੇ ਗਏ ਨੇ ਕੁਲ ਮਾਰੇ,
ਮਦਦ ਕਿਸੇ ਨਾ ਆਣ ਪੁਚਾਵਣੀ ਏਂ।
ਉਮਤ ਨਬੀ ਦੀ ਵਿਚ ਬਹਿਸ਼ਤ ਜਾਵੇ,
ਕਾਫ਼ਰ ਦੋਜ਼ਖ਼ਾਂ ਵਿਚ ਦੁਖ ਪਾਣ ਕਾਕਾ।
ਮੁਸਲਮਾਨ ਤੇ ਰਬ ਦੀ ਖਾਸ ਬਖਸ਼ਸ਼,
ਜ਼ਾਮਨ ਏਸਦਾ ਪਾਕ ਕੁਰਾਨ ਕਾਕਾ।

ਸਾਹਿਬਜ਼ਾਦੇ

ਅਸੀਂ ਜੰਮਦੇ ਸਾਰ ਸਰਦਾਰ ਬਣ ਗਏ,
ਨਹੀਂ ਨਵਾਬੀਆਂ ਦੀ ਸਾਨੂੰ ਲੋੜ ਸੂਬੇ।
ਅਸੀਂ ਤੇਰੇ ਬਹਿਸ਼ਤ ਤੇ ਥੁਕਦੇ ਨਹੀਂ,
ਤੇਰੀਆਂ ਦੌਲਤਾਂ ਮਿਟੀ ਦੇ ਰੋੜ ਸੂਬੇ।
ਜਿਸ ਧਰਮ ਵਿਚ ਘਲਿਆ ਗੁਰਾਂ ਸਾਨੂੰ,
ਸਾਡੀ ਸਾਂਝ ਨਾ ਉਸ ਤੋਂ ਤੋੜ ਸੂਬੇ।
ਅਸੀਂ ਡੋਲੀਏ ਨਾ ਤੇਰੇ ਡੋਲਿਆਂ ਤੇ,
ਮੌਤ ਨਾਲ ਸਾਡਾ ਮਥਾ ਜੋੜ ਸੂਬੇ।
ਸਾਨੂੰ ਗੁਰਾਂ ਦੀ ਗਲੀ ਦੀ ਭੀਖ ਚੰਗੀ,
ਸਚਖੰਡ ਉਹ ਵੇਖਿਆ ਅਖੀਆਂ ਨੇ।
ਕੇਸ ਰਖਿਆਂ ਕਾਫ਼ਰ ਜੇ ਅਸੀਂ ਹੋਈਏ,
ਘਰੀਂ ਬੇਗਮਾਂ ਕਾਸਨੂੰ ਰਖੀਆਂ ਨੇ।