ਪੰਨਾ:ਸ਼ਹੀਦੀ ਜੋਤਾਂ.pdf/140

ਇਹ ਸਫ਼ਾ ਪ੍ਰਮਾਣਿਤ ਹੈ

(੧੩੯)

ਪੇਸ਼ੀ

ਚੜ੍ਹਿਆ ਦਿਨ ਲੋ ਲਗੀ ਤੇ ਚਿੜੀ ਚੌਹਕੀ,
ਨਿਤ ਨੇਮ ਕਰ ਤਿੰਨਾਂ ਅਰਦਾਸ ਕੀਤੀ।
ਉਦਮ ਬਲ ਬਖਸ਼ੀਂ ਮਹਾਰਾਜ ਸਾਨੂੰ,
ਗਲੇ ਪਾ ਪੱਲਾ ਬਿਨੈ ਖਾਸ ਕੀਤੀ।
ਮੋਤੀ ਮਹਿਰੇ ਨੇ ਦੁਧ ਪਿਲਾਇਆ ਆਕੇ,
ਪੂਰੀ ਸਤਿਗੁਰਾਂ ਉਸਦੀ ਆਸ ਕੀਤੀ।
ਕੜੀਆਂ ਮਾਰ ਮਾਸੂਮਾਂ ਨੂੰ ਅਹਿਦੀਆਂ ਨੇ,
ਪੇਸ਼ੀ ਜਾਇਕੇ ਸੂਬੇ ਦੇ ਪਾਸ ਕੀਤੀ।
ਬੁਰਜ ਵਿਚ ਛਡ ਗਏ ਮਾਤਾ ਸਾਹਿਬ ਜੀ ਨੂੰ,
ਅੰਮੀਂ ਪੋਤਿਆ ਕੋਲੋਂ ਵਿਛੋੜ ਦਿਤੀ।
ਹੱਥ ਜੋੜਕੇ ਫਤਹਿ ਬੁਲਾਈ ਜਾਕੇ,
ਵਾਗ ਮੌਤ ਦੇ ਵਤਨ ਨੂੰ ਮੋੜ ਦਿਤੀ।

ਹੁਕਮ


ਚੜ੍ਹੀ ਤੁਸਾਂ ਨੂੰ ਜੰਮਦਿਆਂ ਮਰਨ ਮਿਟੀ,
ਕਲ ਕਿਹਾ ਨਾ ਫਤਹਿ ਬੁਲਾਵਨੀ ਏਂ।
ਦਾਦੀ ਨਾਲ ਕੀਹ ਦਸੋ ਸਲਾਹ ਕੀਤੀ,
ਕਲਮਾਂ ਪੜ੍ਹਨਾ ਕਿ ਜਾਨ ਗੁਆਵਣੀ ਏਂ।
ਡੋਲੇ ਲਵੋ ਤੇ ਬਣੋ ਵਜ਼ੀਰ ਮੇਰੇ,
ਐਵੇਂ ਮੁਫ਼ਤ ਅੰਦਰ ਜਿੰਦ ਜਾਵਣੀ ਏਂ।