ਪੰਨਾ:ਸ਼ਹੀਦੀ ਜੋਤਾਂ.pdf/135

ਇਹ ਸਫ਼ਾ ਪ੍ਰਮਾਣਿਤ ਹੈ

(੧੩੪)

ਮਾਲ ਬਾਗੀਆਂ ਦਾ ਛੇਤੀ ਦੇਹ ਕੱਢ ਕੇ,
ਜਿਦੇ ਵਾਸਤੇ ਦੁਧ ਨੂੰ ਫੇੜ ਦਿਤਾ।

ਗੰਗੂ


ਜਦੋਂ ਨਾਲ ਜੁਤੀਆਂ ਹੋਇਆਂ ਗਰਮ ਤਾਲੂ,
ਖੁਰਜੀ ਕਢ ਕੇ ਅੰਦਰੋਂ ਫੜਾਈ ਗੰਗੇ।
ਅਖੀਂ ਘਟਾ ਤੇ ਪਈ ਸੁਵਾਹ ਸਿਰ ਵਿਚ,
ਕੀਤੀ ਮੁਫਤ ਦੇ ਵਿਚ ਬੁਰਾਈ ਗੰਗੇ।
ਪੱਲੇ ਪਾਪੀ ਦੇ ਪਈ ਨਾਂ ਇਕ ਪਾਈ,
ਜਿਦੇ ਵਾਸਤੇ ਕੀਤੀ ਚਤਰਾਈ ਗੰਗੇ।
ਕਸਮਾਂ ਝੂਠੀਆਂ ਖਾਇਕੇ ਬਰਕਤ ਸਿੰਘਾ,
ਮਸਾਂ ਆਪਣੀ ਜਾਨ ਛੁਡਾਈ ਗੰਗੇ।
ਲੱਦ ਮਾਤਾ ਮਾਸੂਮਾਂ ਨੂੰ ਗਡੇ ਉਤੇ,
ਪੁਲਸ ਵਿਚ ਸਰਹੰਦ ਲਿਆਂਵਦੀ ਏ।
ਕੜੀਆਂ ਵੇਖ ਮਾਸੂਮਾਂ ਦੇ ਹਥ ਲਗੀਆਂ,
ਦੁਨੀਆਂ ਹੱਥ ਕੰਨਾਂ ਉਤੇ ਲਾਂਵਦੀ ਏ।

ਤਥਾ-


'ਜ਼ੋਰਾਵਰ' ਨੂੰ ਸੀ ਨਾਵਾਂ ਸਾਲ ਜਾਂਦਾ,
ਉਮਰ 'ਫਤੇ ਸਿੰਘ' ਦੀ ਸਤ ਸਾਲ ਦੀ ਸੀ।
ਅੰਦਰੋਂ ਸੱਚੀਆਂ ਪੱਕੀਆਂ ਆਤਮਾਂ ਸਨ,
ਉਮਰੋਂ ਬਾਲ ਪਰ ਕਰਨੀ ਕਮਾਲ ਦੀ ਸੀ।