ਪੰਨਾ:ਸ਼ਹੀਦੀ ਜੋਤਾਂ.pdf/133

ਇਹ ਸਫ਼ਾ ਪ੍ਰਮਾਣਿਤ ਹੈ



(੧੩੨)

ਸੇਵਾ ਕਰਨ ਦਾ ਏਹ ਇਨਾਮ ਮਿਲਿਆ,
ਪਹਿਲੇ ਹੱਥ ਬਣਾ ਦਿਤਾ ਚੋਰ ਮੈਨੂੰ।
ਗੁਸੇ ਵਿਚ ਮੂੰਹ ਪਾੜਕੇ ਸੱਚ ਨਿਕਲੇ,
ਗਲਾਂ ਵਿਚ ਪਰਚਾ ਨਾ ਹੋਰ ਮੈਨੂੰ।

ਮਾਤਾ ਦਾ ਤਰਲਾ


ਮੰਨੀ ਰਾਮ ਦੇ ਵਾਸਤੇ ਵਾਸਤਾ ਤੂੰ,
ਮੇਰੇ ਨਾਲ ਨਾ ਜ਼ੁਲਮ ਕਮਾਈ ਪੰਡਤਾ।
ਕਲਪ ਬਿਰਛ ਉਪਕਾਰਾਂ ਦਾ ਬੀਜਕੇ ਤੂੰ,
ਉਹਨੂੰ ਜ਼ਹਿਰ ਦੀ ਪੇਂਦ ਨ ਲਾਈਂ ਪੰਡਤਾ।
ਕੱਲੀ ਜਾਨ ਤੇ ਟੁਟਕੇ ਦੁਖ ਪੈ ਗਏ,
ਅੱਲੇ ਫੱਟਾਂ ਤੇ ਲੂਣ ਨਾਂ ਪਾਈਂ ਪੰਡਤਾ।
ਜੀਵਣ ਜੋਗੇ ਦੀਆਂ ਨਿਸ਼ਾਨੀਆਂ ਏਹ,
ਕਿਧਰੇ ਇਹ ਵੀ ਨਾ ਖੋਹ ਗੁਵਾਈਂ ਪੰਡਤਾ।
ਅਧਖੜ ਕਲੀਆਂ ਏਹ ਗੁਲਾਬ ਦੀਆਂ,
ਖਿੜ ਤਾਂ ਲੈਣ ਦੇ ਕਿਤੇ ਮਧੋਲ ਨਾ ਦਈਂ।
'ਕੋਹਨੂਰ' ਹੀਰੇ ਮੇਰੇ, ਕੀਮਤੀ ਦੋ,
ਕਲਰ ਵਿਚ 'ਬਰਹਸ਼ਾਂ' ਦੇ ਰੋਲ ਨਾ ਦਈਂ।

ਗੰਗੂ ਨੇ ਬਾਣੇਦਾਰ ਨੂੰ ਲੈ ਆਉਣਾ



ਏਡੇ ਤਰਲੇ ਅਤੇ ਨਿਹੋਰਿਆਂ ਤੇ,
ਮਾਸਾ ਤਰਸ ਨਾ ਗੰਗੂ ਨੂੰ ਆਇਆ ਏ।