ਪੰਨਾ:ਸ਼ਹੀਦੀ ਜੋਤਾਂ.pdf/130

ਇਹ ਸਫ਼ਾ ਪ੍ਰਮਾਣਿਤ ਹੈ

(੧੨੯)

ਮਾਤਾ ਪਿਤਾ ਤੁਹਾਡੇ ਦਾ ਪਤਾ ਕੁਝ ਨਹੀਂ,
ਖਬਰੇ ਕੀਹ ਮੁਸੀਬਤਾਂ ਪਾਂਵਦੇ ਹੋਣ।
ਰੁਲਨ ਦੇਣ 'ਅਨੰਦ' ਨਾਂ ਇੰਜ ਸਾਨੂੰ,
ਕਿਧਰੇ ਹਾਲ ਜੇ ਸੁਨਦੇ ਸੁਨਾਂਵਦੇ ਹੋਣ।

ਗੰਗੂ ਨੇ ਧਨ ਚੁਰਾ ਲੈਣਾ


ਪਈ ਰਾਤ ਤਾਂ ਮਾਤਾ ਦੀ ਅੱਖ ਲਗੀ,
ਖੁਰਜੀ ਮੋਹਰਾਂ ਵਾਲੀ ਉਹ ਉਹ ਚੁਰਾਈ ਚੰਦਰੇ।
ਬੂਹਾ ਖੋਹਲ ਸਮਾਨ ਖਿਲਾਰ ਆਪਣਾ,
ਚੋਰ ਚੋਰ ਕਰਕੇ ਰੌਲੀ ਪਾਈ ਚੰਦਰੇ।
ਇਕੀ ਸਾਲ ਸਤਿਗੁਰਾਂ ਦੀ ਖਾਧਾ,
ਪਾਈ ਭਠ ਸਾਹੀਂ ਈ ਭਲਿਆਈ ਚੰਦਰੇ।
ਬਾਹਮਨ ਕੌਮ ਦੇ ਨਾਮ ਨੂੰ ਬਰਕਤ ਸਿੰਘਾ,
ਲੀਕ ਲਾਹਨਤਾਂ ਵਾਲੀ ਲਗਾਈ ਚੰਦਰੇ।
ਘਰ ਲਿਆਇਕੇ ਵਖਵਾਂ ਦੇ ਮਾਰਿਆਂ ਨੂੰ।
ਲਗਾ ਸੁਤੀਆਂ ਕਲਾ ਜਗਾਨ ਪਾਪੀ।
ਹੋ ਕੇ ਨਿਮਕ ਹਰਾਮ 'ਹਰਾਮ' ਖਾਣਾ,
ਲਗਾ ਮੌਤ ਦੇ ਹਥ ਪਕੜਾਨ ਪਾਪੀ।

ਮਾਤਾ ਗੁਜਰੀ


ਧਨ ਵਾਸਤੇ ਧਰਮ ਨਾਂ ਹਾਰ ਪੰਡਤਾ,
ਜਿੰਨਾਂ ਮੰਗੇਂ ਦੁਵਾਵਾਂਗੀ ਹੋਰ ਤੈਨੂੰ।