ਪੰਨਾ:ਸ਼ਹੀਦੀ ਜੋਤਾਂ.pdf/122

ਇਹ ਸਫ਼ਾ ਪ੍ਰਮਾਣਿਤ ਹੈ

(੧੨੧)

ਕੰਡ ਕਰਕੇ ਵਲ ਦਲਾਂ ਦੇ, ਨਾਂ ਨੂੰ ਲਾਈਂ ਨਾ ਲਾਜ।
ਨਿਕਲ ਗੜ੍ਹੀ ਚੋਂ ਸਾਥ ਲੈ, ਅੰਗ ਸੰਗ ਮਹਾਰਾਜ।
ਬੂਹਾ ਪਹਿਰੇਦਾਰ ਨੇ, ਵਿਚ ਪਲਾਂ ਦੇ ਖੋਲ।
ਤੁਰੇ ਬਾਹਰ ਜਵਾਨ ਕੁਲ, ਮੂੰਹੋਂ ਜੰਕਾਰਾ ਬੋਲ।
ਚਰਨਾਂ ਉੱਤੇ ਟੁਟ ਪੈ, ਸ਼ੇਰ ਜਿਵੇਂ ਭਬਕਾਰ।
ਵੈਰੀ ਉਤੇ ਕੜਕਦੇ, ਧੂਹ ਸੁਰੇ ਤਲਵਾਰ।

ਲੜਾਈ

ਛੰਦ-


ਭੇਡਾਂ ਵਿਚ ਜਿਵੇਂ ਬਘਿਆੜ ਆ ਪਿਆ,
ਏਦਾਂ ਹਲਾ ਮਾਰਕੇ ਜੁਵਾਨ ਜਾ ਪਿਆ।
ਢੋਲਾਂ ਨਾਲ ਗੂੰੰਜੇ ਤਬਕ ਅਸਮਾਨ ਦੇ,
ਗੱਜਦੇ ਜਵਾਨ ਅੰਦਰ ਮੈਦਾਨ ਦੇ।
ਲਾਂਦਾ ਜਾਵੇ ਪਾਂਵਦਾ ਸਥਾਰ ਇਸਤਰਾਂ।
ਢਾਲਾਂ ਉਤੇ ਵਜੇ ਤਲਵਾਰ ਇਸਤਰਾਂ।
ਅਹਿਰਨਾਂ ਤੇ ਡੰਗੇ ਪੈਂਦੇ ਜਿਉਂ ਵਦਾਨ ਦੇ,
ਗਜਦੇ ਨੇ ਸੂਰੇ ਅੰਦਰ ਮੈਦਾਨ ਦੇ।
ਪਰਬਤਾਂ ਸਮਾਨ ਖਲੇ ਤਾਣ ਛਾਤੀਆਂ।
ਹਸ ਹਸ ਮਾਰਨ ਤੇ ਖਾਣ ਕਾਤੀਆਂ।
ਕਿਤੇ ਪੈਰ ਸਿਰ ਕਿਧਰੇ ਜੁਵਾਨ ਦੇ,
ਗੱਜਦੇ ਨੇ ਸੂਰੇ ਅੰਦਰ ਮੈਦਾਨ ਦੇ।