ਪੰਨਾ:ਸ਼ਹੀਦੀ ਜੋਤਾਂ.pdf/111

ਇਹ ਸਫ਼ਾ ਪ੍ਰਮਾਣਿਤ ਹੈ

(੧੧੦)

ਖੇਰੂੰ ਖੇਰੂੰ ਹੋ ਗਈ, ਦਸਮੇਸ਼ ਦੀ ਤਾਣੀ।
ਪੋਹ ਮਹੀਨਾ ਵਸਦਾ, ਕਕਰ ਹਤਿਆਰੀ।
ਬਦਲ ਪੈਂਦਾ ਨਦੀ ਵਿਚ, ਹੜ੍ਹ ਆਇਆ ਭਾਰੀ।
ਮਹਿਲ ਲੰਘਾਏ ਪਾਰ, ਗੁਰਾਂ ਦੇ ਤੁਲੇ ਬਣਾਕੇ।
ਲੀੜੇ ਹੋਏ ਗੋਤ ਭਿਜ, ਪਈ ਵਿਪਤਾ ਆਕੇ।
ਅਗੇ ਪਿਛੇ ਹੋ ਗਿਆ ਇਉਂ ਟਬਰ ਸਾਰਾ।
ਵਰਤੀ ਭਾਵੀ ਆਣਕੇ, ਕੀਹ ਚਲੇ ਚਾਰਾ।
ਮਾਤਾ ਸੁੰਦਰੀ ਮਨੀ ਸਿੰਘ, ਕੁਝ ਹੋਰ ਪਿਆਰੇ।
ਦਿਲੀ ਦੇ ਵਲ ਨਿਕਲ ਗਏ, ਖਾ ਧੋਖੇ ਭਾਰੇ।
ਫਨੀਅਰ ਵਾਂਗੂੰ ਸ਼ੂਕਦੀ, ਸਰਸਾ ਮਰਵਾਣੀ।
ਖਾ ਖਾ ਕੇ ਵਲ ਚਲਦਾ, ਠਿਲਾਂ ਦਾ ਪਾਣੀ ।

ਗੁਰੂ ਜੀ ਨੇ ਪਾਰ ਹੋਣਾ

ਦੁਵੱਯਾ ਛੰਦ-


ਹੋ ਮੈਦਾਨੋਂ ਵੇਹਲੇ ਸਤਿਗੁਰ, ਜਦ ਸਰਸਾ ਤੇ ਆਏ।
ਗੋਲੀ ਵਾਂਗਣ ਵਗਦਾ ਪਾਣੀ, ਕੋਹਾਂ ਵਿਚ ਦਿਸਾਏ।
ਠੇਹਲ ਦਿਤੇ ਸਰਸਾ ਵਿਚ ਘੋੜੇ, ਸਭ ਨੇ ਕਰ ਅਰਦਾਸਾ।
ਆਸ ਗੁਰੂ ਚਰਨਾਂ ਦੀ ਦਿਲ ਨੂੰ, ਖੌਫ ਨਾ ਖਾਂਦੇ ਮਾਸਾ।
ਕੁਝ ਬਹਾਦਰ ਰਣ ਵਿਚ ਲੇਟੇ, ਵਾਹ ਵਾਹ ਕੇ ਤਲਵਾਰਾਂ।
ਕੁਝ ਸਰਸਾ ਦੀ ਭੇਟਾ ਹੋ ਗਏ, ਹੋਣਹਾਰ ਦੀਆਂ ਕਾਰਾਂ।
ਚਾਲੀ ਸਿੰਘ ਦੋ ਸਾਹਿਬਜ਼ਾਦੇ, ਨਾਲ ਗੁਰਾਂ ਦੇ ਸਾਰੇ।