ਪੰਨਾ:ਸ਼ਹੀਦੀ ਜੋਤਾਂ.pdf/106

ਇਹ ਸਫ਼ਾ ਪ੍ਰਮਾਣਿਤ ਹੈ

(੧੦੫)

ਤੁਰ ਪਿਆ ਲੈਕੇ ਫੀਲ ਮਹਾਵਤ, ਫੇਰੇ ਵਿਚ ਬਜ਼ਾਰਾਂ।
ਵੇਖਣ ਲਈ ਤਮਾਸ਼ਾਂ ਪਿਛੇ, ਲਗੇ ਲੋਗ ਹਜ਼ਾਰਾਂ।
ਮਾਰੇ ਚੀਕਾਂ ਟਪੇ ਹਾਥੀ, ਧੂਹ ਧੂਹ ਹਡੀਆਂ ਭੰਨੇ।
ਏਦਾਂਸ਼ਹਿਰ ਦਿਲੀ ਵਿਚ ਫਿਰਦਾ,ਨਿਕਲਗਿਆ ਫਿਰ ਬੰਨੇ।
ਜਮਨਾਂ ਦੇ ਕੰਡੇ ਤੇ ਵਸਦਾ, ਹੈ ਏਹ ਸ਼ਹਿਰ ਸੁਹਾਣਾ।
'ਮਹਾਰਾਜੇ ਦਲੀਪ' ਬਨਾਇਆ, ਵਾਹ ਨਕਸ਼ਾ ਮਨ ਭਾਣਾ।
ਸੁਟ ਪਿੰਜਰਾ ਵਿਚ ਬਰੇਤੀ, ਪਰਤ ਮਹਾਵਤ ਆਇਆ।
ਜਾਣੇ ਰਬ ਬੰਦੇ ਤੇ ਉਥੇ, ਵਰਤੀ ਕੀ ਕੁਝ ਮਾਇਆ।
ਧਰਮ ਨਾ ਛਡਿਆ ਮਹਾਂਬਲੀ ਨੇ, ਲਖਾਂ ਕਸ਼ਟ ਉਠਾਏ।
ਧੋਣੇ ਸਿਖ ਪੰਥ ਦੇ ਸਾਰੇ, ਧੋਕੇ ਜਿਨ੍ਹੇ ਦਿਖਾਏ।



ਉਪਕਾਰ ਦਰਸ਼ਨ

ਸ੍ਰ: ਬਰਕਤ ਸਿੰਘ 'ਅਨੰਦ' ਰਚਿਤ ਕਵਿਤਾ ਤੇ ਪ੍ਰਸੰਗ
ਦੀ ਇਹ ਸੁਆਦਲੀ ਪੁਸਤਕ ਹੁਣੇ ਹੀ ਛਪੀ ਹੈ ਜਿਸ ਵਿਚ
ਦਸਾਂ ਹੀ ਸਤਿਗੁਰਾਂ ਦੇ ਤੇ ਉਪਕਾਰ ਸਿੰਘਾਂ ਦੇ ਬੜੇ ਸੁਆਦਲੇ
ਪ੍ਰਸੰਗ ਲਿਖੇ ਗਏ ਬੜੀ ਵਧੀਆ ਪੁਸਤਕ ਹੈ। ਜ਼ਰੂਰ ਮੰਗਾਕੇ
ਪੜ੍ਹੋ। ਸਫੇ ੧੬੦ ਗੈਟ-ਅਪ ਸ਼ਾਨਦਾਰ ਮੁਲ ੧।)

ਮੰਗਾਉਣ ਦਾ ਪਤਾ-
ਭਾਈ ਮੇਹਰ ਸਿੰਘ ਐਂਡ ਸੰਨਜ਼
ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ