ਪੰਨਾ:ਸ਼ਹੀਦੀ ਜੋਤਾਂ.pdf/105

ਇਹ ਸਫ਼ਾ ਪ੍ਰਮਾਣਿਤ ਹੈ

(੧੦੪)

ਕੁਤਾ ਜੀਕੁਨ ਕੁਰੰਗ ਮਿਰਤ ਦਾ, ਨਾਲ ਦੰਦਾਂ ਦੇ ਤੋੜੋ।
ਮਾਸ ਹਡੀਆਂ ਦੇ ਵਿਚ ਪਾਵਣ, ਗਰਮ ਜੰਬੂਰ ਵਛੋੜੇ।
ਏਦਾਂ ਕੀਤੀ ਸਖਤੀ ਦੁਸ਼ਟਾਂ, ਇਸਤੇ ਤਿੰਨ ਦਿਹਾੜੇ।
ਚੂਹੇ ਦੀ ਰੁਡ ਵਾਂਗ ਜੰਬੂਰਾਂ, ਅੰਗ ਸ਼ੇਰ ਦੇ ਪਾੜੇ।
ਹਾਏ ਸੀ ਨਾਂ ਕੀਤੀ ਮੂੰਹ ਤੋਂ, ਨਾਂ ਚੇਹਰਾ ਕੁਮਲਾਇਆ।
ਆਖਣ ਲੋਕ ਜਾਨ ਨੂੰ ਖਬਰੇ, ਕੇਹੜੀ ਜਗਾ ਛਪਾਇਆ।
ਨਾਲ ਲਹੂ ਦੇ ਰੰਗੀ ਧਰਤੀ, ਬੋਟੀਆਂ ਇਲਾਂ ਖਾਵਨ।
ਵੇਖ ਹੌਸਲਾ ਕੰਨਾਂ ਉਤੇ, ਸਾਰੇ ਹਥ ਲਗਾਵਨ।
ਮਾਸ ਟੁਟਾ ਤੇ ਹਡ ਪਿੰਜਰ ਦੇ, ਬਾਕੀ ਰਹਿ ਗਏ ਸਾਰੇ।
ਬੈਠਾ ਏਦਾਂ ਬੀਰ ਬਹਾਦਰ, ਜੀਕੁਨ ਨੀਂਗਰ ਖਾਰੇ।
ਫਰਕਣ ਬੁਲ ਤੇ ਧੰਨ ਵਾਹਿਗੁਰੂ, ਵਾਜਾ ਮੁਖ ਤੋਂ ਆਵੇ।
ਆਖੇ ਸ਼ਾਹ ਕਾਜ਼ੀ ਨੂੰ ਜਾਨੋਂ, ਮਾਰਿਆ ਕੀਕੁਣ ਜਾਵੇ।
ਰਿਹਾ ਜੀਊਂਦਾ ਜੇਕਰ ਕਾਫਰ, ਫਿਰ ਤਗੜਾ ਹੋ ਜਾਵੇ।
ਬਦਲੇ ਵਾਲੀ ਅਗ ਦੁਨੀਆਂ ਤੇ, ਜ਼ੋਰਾਂ ਦੀ ਭੜਕਾਵੇ।
ਕਿਧਰੇ ਸੁਣ ਨਾ ਤਤ ਖਾਲਸਾ, ਇਸਨੂੰ ਆਨ ਛੁਡਾਏ।
ਹਾਲੇ ਫੁਟ ਸਿੰਘਾਂ ਦੀ ਸਾਡੇ, ਸੁਤੇ ਭਾਗ ਜਗਾਏ।

ਹਾਥੀ ਦੇ ਪੈਰਾਂ ਨਾਲ ਬੰਨਣਾ


ਹਾਥੀ ਇਕ ਮੰਗਾ ਕੇ ਕਾਜ਼ੀ, ਰਜ ਸ਼ਰਾਬ ਪਲਾਈ।
ਦੇਹ ਬੰਦੇ ਦੀ ਸੰਗਲ ਪਾ ਕੇ, ਪੈਰਾਂ ਨਾਲ ਬੰਧਾਈ।
ਸਾਰੇ ਸ਼ਹਿਰ 'ਚ ਫੇਰੋ ਇਸਨੂੰ, ਟੁਟ ਹਡੀਆਂ ਜਾਵਣ।
ਸੁਟ ਬਰੇਤੀ ਵਿਚ ਫਿਰ ਔਣਾ, ਇਲਾਂ ਕੁਤੇ ਖਾਵਣ।