ਪੰਨਾ:ਸ਼ਹੀਦੀ ਜੋਤਾਂ.pdf/102

ਇਹ ਸਫ਼ਾ ਪ੍ਰਮਾਣਿਤ ਹੈ

(੧੦੧)

ਚਾਹੜ ਚਰਖ ਤੇ ਪਿੰਜਦੇ ਵਾਂਗ ਰੂੰ ਦੇ,
ਸੂਲੀ ਚਾਹੜ ਜਾਂ ਫਾਂਸੀ ਲਗਾ ਦੇ ਝਟ।
ਅਮਰ ਆਤਮਾ ਕਦੇ ਨਹੀਂ ਮਰ ਸਕਦਾ,
ਚੋਲਾ ਏਹ ਪੁਰਾਣਾ ਬਦਲਾ ਦੇ ਝਟ।
ਧਰਮ ਛੱਡ ਕੇ ਕਦੇ ਨਾਂ ਪੜਾਂ ਕਲਮਾਂ,
ਬੇਸ਼ਕ ਕੁਤਿਆਂ ਕੋਲੋਂ ਤੁੜਵਾ ਦੇ ਝਟ।
ਜੋ ਕੁਝ ਗੁਰੂ ਮੇਰੇ ਮੈਨੂੰ ਹੁਕਮ ਕੀਤਾ,
ਸੋਈ ਕੀਤਾ ਏ ਉਹਦੀ ਰਜ਼ਾ ਦੇ ਵਿਚ।
ਸਜ਼ਾ ਯੋਗ ਦਿਤੀ ਏ ਮੈਂ ਜ਼ਾਲਮਾਂ ਨੂੰ,
ਅੰਨੇ ਹੋਏ ਜੋ ਰਾਜ ਦੇ ਚਾ ਦੇ ਵਿਚ |

ਕਾਜ਼ੀ-


ਤੈਨੂੰ ਅੰਤ ਦੀ ਵਾਰ ਮੈਂ ਆਖਦਾ ਹਾਂ,
ਵੇਲਾ ਬੀਤਿਆ ਹਥ ਨਾ ਆਵਣਾ ਈਂ।
ਹੁਕਮ ਹੋ ਗਿਆ ਜਦੋਂ ਜਲਾਦ ਫੜ ਕੇ,
ਤੇਰਾ ਮਾਸ ਕੱਚਾ ਉਹਨੇ ਖਾਵਣਾ ਈਂ।
ਬਣ ਜਾ ਪੀਰ ਇਸਲਾਮ ਦਾ ਪਾ ਚੋਲਾ,
ਤੈਨੂੰ ਕੁਲ ਨੇ ਸੀਸ ਨਵਾਵਣਾ ਈਂ।
ਭਠ ਪਵੇ ਸੋਨਾ ਜੇਹੜਾ ਕੰਨ ਤੋੜੇ,
ਸੁਖ ਸਿਖੀ ਦੇ ਵਿੱਚ ਕੀਹ ਪਾਵਣਾ ਈਂ।
ਲੈ ਕੇ ਮਰਤਬੇ ਕੁਰਸੀ ਨਸ਼ੀਨ ਬਣ ਜਾ,
ਕਰ ਅਦਾਲਤਾਂ ਤੇ ਐਸ਼ਾਂ ਲੁਟ ਬੰਦੇ।