ਪੰਨਾ:ਸ਼ਹੀਦੀ ਜੋਤਾਂ.pdf/100

ਇਹ ਸਫ਼ਾ ਪ੍ਰਮਾਣਿਤ ਹੈ



(੯੯)

ਤੇਰੀ ਵਿਚ ਕਮਾਨ ਪਠਾਣ ਚਲਣ,
ਆਗੂ ਦੀਨ ਦਾ ਵਿਚ ਜਹਾਨ ਹੋ ਜਾ।
ਹੂਰਾਂ ਮਿਲਣ ਬਹਿਸ਼ਤਾਂ ਦੇ ਵਿਚ ਤੈਨੂੰ,
ਦੋਜ਼ਖ਼ ਵਲ ਨਾ ਕਾਫਰ ਰਵਾਨ ਹੋ ਜਾ।
ਬਾਦਸ਼ਾਹ ਦਾ ਖਾਸ ਵਜ਼ੀਰ ਬਣ ਜਾ,
ਉਮਤ ਨਬੀ ਦੀ ਵਿਚ ਪਰਧਾਨ ਹੋ ਜਾ।
ਜੋ ਜੋ ਜ਼ੁਲਮ ਤੂੰ ਕੀਤੇ ਨੇ ਮੋਮਨਾਂ ਤੇ,
ਹਸ਼ਰ ਤੀਕ ਉਹ ਬਖਸ਼ੇ ਨਹੀਂ ਜਾ ਸਕਦੇ।
ਜ਼ਾਮਨ ਹੋਵੇਗਾ ਪਾਕ ਰਸੂਲ ਤੇਰਾ,
ਗੁਰੂ ਪੀਰ ਨਹੀਂ ਤੈਨੂੰ ਛੁਡਾ ਸਕਦੇ।

ਜਵਾਬ ਬਾਬਾ ਬੰਦਾ ਸਿੰਘ


ਘੜੀ ਘੜੀ ਨਾ ਦਿਲ ਦੁਖਾ ਮੇਰਾ,
ਨਸ਼ਤਰ ਵਾਂਗਰਾਂ ਫੇਰ ਜ਼ਬਾਨ ਕਾਜ਼ੀ।
ਜੀਕੁਨ ਤੈਨੂੰ ਪਿਆਰਾ ਈਮਾਨ ਤੇਰਾ,
ਤਿਵੇਂ ਧਰਮ ਮੇਰਾ ਮੇਰੀ ਜਾਨ ਕਾਜ਼ੀ।
ਜਿਸ ਮੌਤ ਕੋਲੋਂ ਡਰ ਧਰਮ ਛਡਾਂ,
ਬਰਸਰ ਮਾਰਨਾ ਉਸਨੇ ਆਨ ਕਾਜ਼ੀ।
ਵਲੀ ਪੀਰ ਫਕੀਰ ਨਾ ਕੋਈ ਛਡੇ,
ਮੌਤ ਸਭ ਨਾਲੋਂ ਬਲਵਾਨ ਕਾਜ਼ੀ।
ਤਿਰੀਆਂ ਹੂਰਾਂ, ਨਵਾਬੀਆਂ, ਪੀਰੀਆਂ ਤੇ,
ਸਿਖ ਗੁਰੂ ਦਾ ਕਦੇ ਨਹੀਂ ਭੁੱਲ ਸਕਦਾ।