ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਰਦੀ ਹੋਈ ਆਉਂਦੀ ਹੈ। ਮੰਚ 'ਤੇ ਆ ਕੇ ਸਭ ਆਪੋ ਆਪਣੇ ਕਰਤਬ ਦਿਖਾਂਦੇ ਹਨ, ਕੋਈ ਲਾਠੀ ਚਲਾ ਰਿਹਾ ਹੈ ਤੇ ਕੋਈ ਗਤਕਾ ਖੇਡ ਰਿਹਾ ਹੈ। ਸੂਤਰਧਾਰ ਸਾਹੋ ਸਾਹੀ ਹੋਇਆ ਆਉਂਦਾ ਹੈ ਤੇ ਉਨ੍ਹਾਂ ਨੂੰ ਦੇਖ ਕੇ ਠਿਠਕ ਜਾਂਦਾ ਹੈ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ।)

ਭੀੜ

:ਸਿਆ ਵਰ ਰਾਮ ਚੰਦਰ ਕੀ ਜੈ! ਪਵਨਸੁਤ ਹਨੁਮਾਨ ਕੀ ਜੈ! ਜੈ ਜੈ ਜੈ ਬਜਰੰਗ ਬਲੀ! ਹਰ ਹਰ ਮਹਾਦੇਵ!

(ਸਾਰੇ ਆਪੋ ਆਪਣੇ ਜੰਗੀ ਕਰਤਬ ਦਿਖਾਉਂਦੇ ਹਨ।)

ਸੂਤਰਧਾਰ

: ਜਨਾਬ ਇਹ ਸਭ ਕੀ ਹੋ ਰਿਹਾ। ਕਿਸ ਚੀਜ਼ ਦਾ ਜਲੂਸ ਹੈ ਇਹ?

ਸਵਾਮੀ

: (ਸਿਰ ਤੋਂ ਪੈਰਾਂ ਤਾਈਂ ਗੌਰ ਨਾਲ ਦੇਖਦਾ ਹੋਇਆ) ਜਲੂਸ ਨਹੀਂ..., ਸ਼ੋਭਾ ਯਾਤਰਾ ਏ..., ਦਸ਼ਹਰੇ ਦੀ

ਸੂਤਰਧਾਰ

: (ਸੋਚਦੇ ਹੋਏ) ਪਰ ਦਸ਼ਹਰਾ ਤਾਂ....

ਸਵਾਮੀ

: ਰਹਿੰਦੇ ਕਿੱਥੇ ਓ ਮਹਾਰਾਜ! ਕਿਸ ਦੁਨੀਆ ’ਚ..! ਵਿਜੇ ਦਸ਼ਮੀ ਐ! ਭਗਵਾਨ ਰਾਮ ਲੰਕਾਪਤੀ ਰਾਵਣ ਨੂੰ ਸੰਘਾਰ... ਮੁੜ ਅਯੁੱਧਿਆ ਪਰਤ ਰਹੇ ਨੇ! ਹਜ਼ਾਰ ਸਾਲ ਬਾਦ..., ਹਜ਼ਾਰ ਸਾਲ ਬਾਦ ਮੁੜ ਸਥਾਪਨਾ ਹੋਵੇਗੀ ਧਰਮ ਦੀ... ਤੇ ਮਲੇਛਾਂ ਦਾ... ਨਾਸ!

(ਜੈ ਬੋਲ ਜੈ ਬੋਲ ਦੇ ਨਾਹਰੇ ਲਾਉਂਦੇ ਹੋਏ ਸਾਰੇ ਸੂਤਰਧਾਰ ਨੂੰ ਘੇਰ ਲੈਂਦੇ ਹਨ ਤੇ ਤਾਂਡਵਨੁਮਾ ਨਿਰਤ ਕਰਦੇ ਹਨ। ਉਹ ਘਬਰਾਇਆ ਹੋਇਆ ਦੇਖਦਾ ਰਹਿੰਦਾ ਹੈ। ਭੀੜ ਅੱਗੇ ਨਿਕਲ ਜਾਂਦੀ ਹੈ। ਅਵਾਜ਼ਾਂ ਮਧਮ ਪੈ ਜਾਂਦੀਆਂ ਹਨ। ਖਾਮੋਸ਼ੀ ਤੋਂ ਬਾਦ ਦੂਰ ਕਿਤੋਂ ਖਲਾ ਚੋਂ ਆਵਾਜ਼ ਆਉਂਦੀ ਪਰਤੀਤ ਹੁੰਦੀ ਹੈ!)

ਆਵਾਜ਼

:

ਜਿਨ੍ਹਹ ਕੇ ਕਪਟ ਦੰਭ ਨਹੀਂ ਮਾਇਆ,
ਤਿਨ੍ਹ ਕੇ ਹਿਰਦੈ ਬਸਹੁ ਰਘੁਰਾਇਆ।
ਜਾਤਿ ਪਾਤਿ ਧਨੁ ਧਰਮ ਬੜਾਈ।
ਸਬ ਤਜਿ ਤੁਮਹਹਿ ਰਹਈ ਉਰ ਲਾਈ
........................

ਸੂਤਰਧਾਰ

: (ਆਵਾਜ਼ ਦਾ ਸਰੋਤ ਲੱਭਣ ਦੀ ਕੋਸ਼ਿਸ਼ ਕਰਦਾ ਹੈ) ਇਹ ਆਵਾਜ਼

86:: ਸ਼ਹਾਦਤ ਤੇ ਹੋਰ ਨਾਟਕ