ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਨ ਦੇ ਇਤਿਹਾਸ ਦਾ ਵੀ ਗਵਾਹ ਰਿਹਾ ਹਾਂ। ਇਨ੍ਹਾਂ ਨਾਟਕਾਂ ਵਿੱਚ ਉਸਨੇ ਪੰਜਾਬੀ ਨਾਟਕ ਨੂੰ ਇੱਕ ਵੱਖਰਾ ਦਾਰਸ਼ਨਿਕ ਆਧਾਰ ਅਤੇ ਜ਼ਾਇਕਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਖ਼ੁਦ ਉਸਦੇ ਸੁਭਾ ਦਾ ਹਿੱਸਾ ਹੈ। ਚਰਨ ਗਿੱਲ ਤੇ ਸੈਮੁਅਲ ਜੌਹਨ ਵਰਗੇ ਉਸਦੇ ਮਿੱਤਰਾਂ ਨੇ ਵੀ "ਮਿਰਤੂ-ਲੋਕ" ਅਤੇ "ਤੈਂ ਕੀ ਦਰਦ ਨਾ ਆਇਆ" ਵਰਗੇ ਨਾਟਕਾਂ ਨੂੰ ਰੂਪ ਦੇਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ, ਜਿਸਨੂੰ ਨਾਟਕਕਾਰ ਬੜੀ ਸਹਿਜਤਾ ਨਾਲ ਸਵੀਕਾਰ ਕਰਦਾ ਹੈ।

ਮੇਰੇ ਖਿਆਲ ਵਿੱਚ "ਮਿਰਤੁਲੋਕ" ਉਸਦਾ ਸਭ ਤੋਂ ਗੰਭੀਰ ਤੇ ਗੁੰਝਲਦਾਰ ਨਾਟਕ ਹੈ, ਇਸ ਨਾਟਕ ਵਿੱਚ ਇੱਕ ਪਾਸੇ ਉਹ ਰੂਹ ਦੇ ਮੁਕਾਬਲੇ ਦੇਹ ਦੀ ਮਹੱਤਤਾ ਨੂੰ ਉਘੜਦਾ ਹੈ ਤੇ ਦਰਸਾਉਂਦਾ ਹੈ ਕਿ ਦੇਹਾਂ ਤੋਂ ਬਿਨਾਂ ਰੂਹਾਂ ਕਿੰਨੀਆਂ ਨਿਤਾਣੀਆਂ ਹੋ ਜਾਂਦੀਆਂ ਹਨ। ਨਾਲ ਹੀ ਨਾਲ ਉਹ ਦੇਹਾਂ ਤੇ ਰੂਪਾਂ ਵੱਲੋਂ ਖੜੀਆਂ ਕੀਤੀਆਂ ਹੱਦਾਂ ਦੇ ਮਸਲੇ ਨੂੰ ਉਭਾਰਦਾ ਹੈ ਤੇ ਉਨ੍ਹਾਂ ਦੀ ਸੱਚਾਈ ਨੂੰ ਚੁਣੌਤੀ ਦਿੰਦਾ ਹੈ। ਨਾਟਕਕਾਰ ਦਾ ਅਕੀਦਾ ਹੈ ਕਿ ਹੋਂਦ ਅਖੰਡ ਹੈ ਪਰ ਅਸੀਂ ਉਸਨੂੰ ਗੁਆਂਢ, ਗੁਆਂਢੀ ਮੁਲਕਾਂ ਜਾਂ ਜਮਾਤਾਂ 'ਚ ਵੰਡ ਲਿਆ ਹੈ, ਜੋ ਸਾਡੀ ਤ੍ਰਾਸਦੀ ਦਾ ਆਧਾਰ ਹੈ। ਸੈਮੁਅਲ ਜੌਹਨ ਦੀ ਨਿਰਦੇਸ਼ਨਾ 'ਚ ਤਿਆਰ ਕੀਤੇ ਗਏ ਇਸ ਨਾਟਕ ਦੀਆਂ ਪਿੰਡਾਂ ਤੇ ਸ਼ਹਿਰਾਂ 'ਚ ਕਈ ਪੇਸ਼ਕਾਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਪੇਸ਼ਕਾਰੀ ਜਲੰਧਰ ਦੇ ਗ਼ਦਰੀ ਮੇਲੇ ਵਿੱਚ ਵੀ ਹੋਣੀ ਸੀ, ਦੇਸ਼ ਭਗਤ ਯਾਦਗਾਰੀ ਭਵਨ 'ਚ ਹੁੰਦੇ ਇਸ ਸਲਾਨਾ ਮੇਲੇ 'ਚ ਹਜ਼ਾਰਾਂ ਲੋਕ ਇਸ ਪੇਸ਼ਕਾਰੀ ਦਾ ਇੰਤਜ਼ਾਰ ਕਰ ਰਹੇ ਸੀ, ਪਰ ਕੁਝ ਕਾਰਨਾਂ ਕਰ ਕੇ ਇਹ ਪੇਸ਼ਕਾਰੀ ਉਸ ਸਮੇਂ ਨਹੀਂ ਹੋ ਸਕੀ, ਜਿਸਦਾ ਦਰਸ਼ਕਾਂ ਨੂੰ ਤੇ ਟੀਮ ਨੂੰ ਵੀ ਸਵੇਰ ਹੁੰਦੇ-ਹੁੰਦੇ ਹੀ ਪਤਾ ਚੱਲਿਆ ਸੀ।

"ਸ਼ਹਾਦਤ" ਇੱਕੋ ਵੇਲੇ ਕਈ ਵਿਰੋਧੀ ਦਿਸ਼ਾਵਾਂ ਵੱਲ ਵਗਦਾ ਮਹਿਸੂਸ ਹੁੰਦਾ ਹੈ। ਇਸ ਨਾਟਕ ਦੀ ਰਚਨਾ ਈਸਵੀ 2007 'ਚ ਹੋਈ, ਜੋ ਕਿ ਭਗਤ ਸਿੰਘ ਦੀ ਜਨਮ ਸ਼ਤਾਬਦੀ ਦਾ ਵਰਾ ਸੀ। ਇੱਕ ਪਾਸੇ ਨਾਟਕਕਾਰ ਭਗਤ ਸਿੰਘ ਦੀ ਸ਼ਹਾਦਤ ਦੀ ਅਜ਼ਮਤ ਨੂੰ ਸਵੀਕਾਰ ਕਰਦਾ ਪ੍ਰਤੀਤ ਹੁੰਦਾ ਹੈ, ਪਰ ਨਾਲ ਹੀ ਉਹ ਉਸਨੂੰ ਇੱਕ ਮਜਬੂਰ ਹਸਤੀ ਵਜੋਂ ਵੀ ਸਾਹਮਣੇ ਲਿਆਂਦਾ ਹੈ, ਜੋ ਆਪਣੇ ਸਾਹਮਣੇ ਉਨ੍ਹਾਂ ਲੋਕਾਂ ਵੱਲੋਂ ਆਪਣੇ ਬਿੰਬ ਨੂੰ ਹਥਿਆਂਦੇ ਹੋਏ ਦੇਖਦੀ ਹੈ, ਜਿਨ੍ਹਾਂ ਦੇ ਵਿਰੁੱਧ ਉਸਨੇ ਸਾਰੀ ਉਮਰ ਸੰਘਰਸ਼ ਕੀਤਾ। ਪਰ ਦੇਖਦੇ ਹੋਏ ਵੀ ਉਹ ਕੁਝ ਨਹੀਂ ਕਰ ਪਾਉਂਦਾ ਤੇ ਉਸ ਅਜਾਇਬ ਘਰ 'ਚੋਂ ਬਾਹਰ ਆਉਣ ਦਾ ਰਾਹ ਲਭਦਾ ਹੈ ਜੋ ਉਸਦੀ ਕੈਦ ਬਣ ਗਿਆ ਹੈ। ਨਾਟਕਕਾਰ ਦੇ ਮੁਤਾਬਿਕ ਇਹ ਭਗਤ ਸਿੰਘ ਦੀ ਹੀ ਨਹੀਂ ਹਰ ਸ਼ਹੀਦ ਦੀ ਹੋਣੀ ਹੈ, ਕਿਉਂਕਿ "ਸ਼ਹੀਦ ਮੌਤ ਦੀ ਕੁੱਖ 'ਚੋਂ ਪੈਦਾ ਹੁੰਦੇ ਹਨ," ਨਾਟਕਕਾਰ ਗਾਂਧੀ ਤੇ ਭਗਤ ਸਿੰਘ ਵਿਚਾਲੇ ਸਾਂਝੀ ਜ਼ਮੀਨ ਦੀ ਤਲਾਸ਼ ਤਾਂ ਕਰਦਾ ਹੀ ਹੈ, ਅੰਗ੍ਰੇਜ਼ਾਂ ਨੂੰ ਵੀ "ਨਫ਼ਰਤ" ਦੇ ਨਜ਼ਰੀਏ ਤੋਂ ਨਹੀਂ ਦੇਖਦਾ, ਸਗੋਂ ਹਾਕਮਾਂ ਦੇ ਡਰ ਅੰਦਰ ਉਤਰਨ ਦੀ ਕੋਸ਼ਿਸ਼ ਕਰਦਾ ਹੈ।

ਨਾਟਕਕਾਰ ਦਾ ਕਥਨ ਹੈ ਕਿ ਸ਼ਹੀਦ ਉਹ ਜ਼ਖਮ ਹੁੰਦੇ ਹਨ ਜੋ ਲੋਕਾਂ ਦਰਮਿਆਨ ਖੱਡ

8:: ਸ਼ਹਾਦਤ ਤੇ ਹੋਰ ਨਾਟਕ