ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸ਼ਨ

:ਸਰਕਾਰ ਇਹ ਪ੍ਰਚਾਰ ਕਰ ਰਹੀ ਏ ਕਿ ਇਹ ਸਭ ਬਹਾਨੇਬਾਜ਼ੀ ਏ ..., ਮੁਕੱਦਮੇਂ ਤੋਂ ਬਚਣ ਦੀ, .., ਕਨੂੰਨ ਤੋਂ ਬਚਣ ਲਈਓ ਤੁਸੀਂ ਇਹ... (ਰੁਕ ਜਾਂਦਾ ਹੈ।)

ਭਗਤ

:ਇਸਦਾ ਜਵਾਬ ਅਸੀਂ ਅਦਾਲਤ 'ਚ ਦੇਵਾਂਗੇ- ਜਦੋਂ ਤੱਕ ਲੋਕ ਆਉਂਦੇ ਨੇ, ਅਦਾਲਤ ਸਾਡੇ ਲਈ ਪਵਿੱਤਰ ਹੈ, ਆਪਣੀ ਗੱਲ ਕਹਿਣ ਦਾ ਮੁਕਾਮ-। ਅਸੀਂ ਭੁੱਜਾਂਗੇ ਨਹੀਂ ਜਦੋਂ ਤਕ ਉਹ ਆਪ ਹੀ ਏਸ ਡਰਾਮੇ ਦਾ ਭੋਗ ਨਹੀਂ ਪਾ ਦਿੰਦੇ। (ਭਗਤ ਸਿੰਘ ਤੁਰਨ ਲੱਗਦਾ ਲੜਖੜਾ ਜਾਂਦਾ ਹੈ। ਕੁਲਤਾਰ ਉਸ ਨੂੰ ਸੰਭਾਲਦਾ ਹੈ

।) ਕੁਲਤਾਰ

:ਦੇਸ਼ ਦਾ ਹਰ ਨੌਜਵਾਨ ਤੇਰੇ ਨਾਲ ਹੈ... ਵੀਰ...। (ਭਗਤ ਸਿੰਘ ਮੁਸਕਰਾਉਦਾ ਹੈ।) ਤੇਰੀ ਰਾਹ ਤੇ ਤੁਰਨਾ ਚਾਹੁੰਦਾ ਹੈ। ਜਾਨ ਹਥੇਲੀ 'ਤੇ ਧਰ ਕੇ ।.. (ਜੱਫੀ ਪਾ ਲੈਂਦਾ ਹੈ।

ਭਗਤ

:(ਥਾਪੀ ਦਿੰਦੇ ਹੋਏ) ਤੇਰੇ ਜਹੇ ਨੌਜਵਾਨਾਂ ਦੇ ਕਰਨ ਲਈ ਹੋਰ ਬਹੁਤ ਵੱਡੇ ਕੰਮ ਨੇ, .. ਬਹੁਤ ਵੱਡੇ ਵੱਡੇ ਕੰਮ... (ਕੁਲਤਾਰ ਧਿਆਨ ਨਾਲ ਸੁਣਦਾ ਹੈ।)

ਸਿਪਾਹੀ

:(ਆਉਂਦਾ ਹੈ।) ਮੁਲਾਕਾਤ ਦਾ ਸਮਾਂ ਖਤਮ ਹੁੰਦਾ ਹੈ। (ਕਿਸ਼ਨ ਸਿੰਘ ਤੇ ਕੁਲਤਾਰ ਹੌਲੀ-ਹੌਲੀ ਸਿਪਾਹੀ ਦੇ ਪਿੱਛੇ ਪਿੱਛੇ ਜਾਂਦੇ ਹਨ।)

ਭਗਤ

: (ਆਪਣੇ ਆਪ ’ਚ ਚਾਰੇ ਪਾਸੇ ਦੇਖਦਾ ਹੋਇਆ) ਇਨਕਲਾਬ ਕੋਈ ਮੌਤ ਨਾਲ ਪਿਆਰ ਨਹੀਂ-ਨਾ ਹੀ ਬੰਬ ਬੰਦੂਕਾਂ ਦਾ ਰਾਹ ਜੋ ਫਾਂਸੀ ਦੇ ਫੰਦੇ 'ਤੇ ਜਾ ਕੇ ਮੁਕਦਾ ਹੈ। (ਸਭ ਬਾਹਰ ਨਿਕਲ ਚੁੱਕੇ ਹਨ।) ਇਹ ਲੋਕਾਂ ਲਈ ਲੋਕਾਂ ਦੇ ਵਿਚ ਰਹਿ ਕੇ ਜੀਉਣ ਦਾ ਨਾਂ ਹੈ। ਇਸ ਤੋਂ ਬਿਨਾਂ ਹਰ ਦਲੇਰੀ ਫਜ਼ੂਲ ਹੈ. ਛਲਾਵਾ ਹੈ...।

(ਰੋਸ਼ਨੀ ਵੱਧਦੀ ਹੈ। ਭਗਤ ਸਿੰਘ ਖ਼ੁਦ ਨੂੰ ਇੱਕਲਾ ਮਹਿਸੂਸ ਕਰਦਾ ਹੈ। ਜਤਿਨ ਤੇ ਸੁਖਦੇਵ ਆਉਦੇ ਹਨ। ਭਗਤ ਸਿੰਘ ਸੰਭਲਦਾ ਹੈ।) ਜਤਿਨ ਮੇਰੇ ਵੀਰ-ਆ-ਏਥੇ ਬੈਠ -ਮੇਰੇ ਕੋਲ... (ਸੁਖਦੇਵ ਉਸ ਦੇ ਮੋਢੇ 'ਤੇ ਹੱਥ ਰੱਖਦਾ ਹੈ।) ਕੁਲਤਾਰ ਆਇਆ ਸੀ ਸੁਖਦੇਵ... ਕੁਲਤਾਰ, ਦੇਖ ਉਸ ਨੇ ਮੇਰਾ ਸਾਰਾ ਮੋਢਾ ਗਿੱਲਾ ਕਰ ਦਿੱਤਾ- ਪਾਗਲਾਂ ਵਾਂਗ ਰੋਂਦਾ ਰਿਹਾ- ਜਿਵੇਂ ਬਸ ਅਖੀਰੀ ਵਾਰ ਹੋਵੇ-। (ਕੁਝ ਅੰਗਰੇਜ਼ ਆਫ਼ੀਸਰ ਖਾਣ ਪੀਣ ਦੀਆਂ ਚੀਜ਼ਾਂ ਲਈ ਉਨ੍ਹਾਂ ਦੇ ਆਸੇ ਪਾਸੇ ਘੁੰਮਦੇ ਹਨ। ਬਰਤਨਾਂ ਚੋਂ ਗਰਮ

54:: ਸ਼ਹਾਦਤ ਤੇ ਹੋਰ ਨਾਟਕ