ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ

: ਲੇਵੀ ਲੱਗਿਆ ਹੋਇਆ ਪੋਸਟਰ ਫਦੇ ਹੋਏ) ਥੋੜਾ ਉੱਚਾ ਕਰ ਕੇ ਲਾਈਂ।

ਤੀਜਾ

:(ਕਾਹਲੀ ਨਾਲ) ਉਰਾਂ ਫੜਾ ਛੇਤੀ...। (ਦੂਜਾ ਪਾਸੇ ਨਿਕਲ ਜਾਂਦਾ ਹੈ।)

ਇਕ

: (ਮਗਰੋਂ..., ਦਬੀ ਜ਼ਬਾਨ 'ਚ... ਸੰਭਲ ਕੇ ਜ਼ਰਾ..., ਹੁਸ਼ਿਆਰੀ ਨਾਲ...।

(ਫੇਰ ਏਧਰ ਓਧਰ ਦੇਖਦਾ... । ਪਿੱਛੋਂ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਤੇ ਸੀਟੀਆਂ ਦੀਆਂ ਆਵਾਜ਼ਾਂ ਤੀਜਾ ਬੰਦਾ ਦੌੜਿਆ ਆਉਂਦਾ ਹੈ।)

ਭਗਤ

: (ਗੁਣਗੁਣਾਂਦੇ ਹੋਏ) ਮੈਂ ਵੋ ਮਜਨੂੰ ਹੈ ਜੋ ਹਰ

ਇਕ

: ਕੀ ਹੋਇਆ...।

ਤੀਜਾ

: ਦੌੜੋ... ਪੁਲਿਸ...।

(ਦੌੜਦੇ ਹਨ। ਪੋਸਟਰ ਸੰਭਾਲਦੇ ਹੋਏ। ਲੇਵੀ ਦਾ ਡਿੱਬਾ ਰਹਿ ਜਾਂਦਾ ਹੈ। ਡਿੱਬੇ 'ਚ ਸਿਪਾਹੀ ਦੀ ਠੋਕਰ ਵੱਜਦੀ ਹੈ, ਦੂਜਾ ਉਸਨੂੰ ਉਠਾਉਂਦਾ ਹੈ। ਦੋਹਾਂ ਦੇ ਹੱਥ-ਪੈਰ ਲੇਵੀ ਨਾਲ ਲਿੱਬੜ ਜਾਦੇ ਹਨ)

ਫੇਡ ਆਊਟ।

(ਮਾਤਮੀ ਧੁਨ ਦੇ ਨਾਲ-ਨਾਲ ਮੰਚ ਉੱਤੇ ਰੌਸ਼ਨੀ ਫੈਲਦੀ ਹੈ। ਕੁਝ ਅੰਗਰੇਜ਼ ਇੱਕ ਤਾਬੂਤ ਨੂੰ ਲਈ, ਜਿਸ ਉੱਤੇ ਯੂਨੀਅਨ ਜੈਕ ਦਾ ਝੰਡਾ ਪਾਇਆ ਹੋਇਆ ਹੈ, ਹੌਲੀ-ਹੌਲੀ ਮੰਚ 'ਤੇ ਆਉਂਦੇ ਹਨ। ਸਭ ਲੋਕ ਗ਼ਮਗੀਨ ਮੁਦਰਾ ਵਿਚ ਉਸੇ ਮਚਾਨ ਉੱਪਰੋਂ ਲੰਘਦੇ ਹੋਏ ਪਿਛਲੇ ਪਾਸੇ ਨੂੰ ਉੱਤਰ ਜਾਂਦੇ ਹਨ। ਮਾਤਮੀ ਧੁੰਨ ਚਲਦੀ ਰਹਿੰਦੀ ਹੈ। ਇਕ ਅੰਗਰੇਜ਼ ਲੜਕੀ ਕਾਲੇ ਲਬਾਦੇ ਵਿੱਚ ਲਿਪਟੀ ਹੋਈ ਮੰਚ ਉੱਤੇ ਹੀ ਖੜੀ ਰਹਿੰਦੀ ਹੈ। ਉਹ ਉਦਾਸ ਨਜ਼ਰਾਂ ਨਾਲ ਚਾਰੇ ਪਾਸੇ ਪਈਆਂ ਚੀਜ਼ਾਂ ਨੂੰ ਦੇਖਦੀ ਹੈ। ਦੂਜੇ ਸਪੋਟ ਵਿਚ ਅਜਨਬੀ ਉਸ ਨੂੰ ਦੇਖ ਰਿਹਾ ਹੈ। ਜਿਵੇਂ ਉਸਦੇ ਦੁਖ 'ਚ ਸ਼ਰੀਕ ਹੋਣਾ ਚਾਹੁੰਦਾ ਹੋਵੇ। ਮੰਚ ਦੇ ਪਿੱਛੋਂ ਇੰਗਲੈਂਡ ਦੇ

24 :: ਸ਼ਹਾਦਤ ਤੇ ਹੋਰ ਨਾਟਕ