ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮ ਆਨ ਬਾਨ ਨਾਲ ਬੂਹੇ ਪੁਰ ਸਾਵੀ ਚੋਬ ਲਈ ਖੜੇ ਹਨ ਤੇ ਮੱਦਕ ਝਾੜੂ ਲਈ ਵਰਾਂਡਾ ਸਾਫ ਕਰ ਰਿਹਾ ਹੈ ।

ਜਿਸ ਮਨੁਖ ਨੈ ਇਸ ਮਹਾਰਾਣੀ ਦੇ ਦਰਬਾਰਦੀ ਸੈਰ ਨਹੀ ਕੀਤੀ, ਕਬਾਬ ਵਰਗੇ ਉਤਮ ਭੋਜਨ,ਤੇ ਰਮਣੀਯ ਇਸਤ੍ਰੀ ਨਾਲ ਬਰਸਾਤ ਵਿਚ ਇਸ ਦਰਬਾਰ ਦੀ ਬਹਾਰ ਨਹੀ ਲਈ, ਨਿਸਚੈ ਜਾਣੋ ਕਿ ਮਨੁੱਖ ਜਨਮ ਹੀ ਔਗਤ ਕਰ ਗਿਆ।

ਚੌਥੇ ਮਹਾਤਮਾ ਮਦ ਕਰਮੀ ਕੋਲੋ ਬੀ ਨਾ ਰਿਹਾ ਗਿਆ, ਝਟ ਬੋਲੇ, ਕਿੰਉ ਬਈ ਇਸ ਵਿਚ ਕੋਈ ਪਾਪ ਹੈ,ਹਿੰਸਾ ਇਸ ਵਿਚ ਨਹੀ, ਛੋਹ ਇਸ ਵਿਚ ਨਹੀ, ਵਡੇ ੨ ਰਿਖੀ,ਮੁਨੀ ਤਪਸਵੀ, ਰਾਜਾ,ਅਵਤਾਰ ਸ਼ੰਕਰ ਭੈਰਵ, ਦੁਰਗਾ ਆਦਿ ਸਭ ਪੀਂਦੇ ਆਏ ਹਨ।ਦਸੋ ਇਸ ਵਿਚ ਪਾਪ ਕੀ ਹੈ? ਕੀ ਗੁੜ ਵਿਚ ਦੋਸ ਹੈ, ਜੋ ਸਾਰਾ ਜਹਾਨ ਵਰਤ ਰਿਹਾ ਹੈ?ਕਿੱਕਰ ਦੀਆਂ ਦਾਤਣਾ ਆਪਰੋਜ ਕਰਦੇ ਹੋ,ਉਸ ਵਿਚ ਕੀ ਔਗਣ ਹੈ? ਜਿਸ ਬਿਨਾਂ ਮੂੰਹ ਪਵਿਤ੍ਰ ਹੀ ਨਹੀ ਹੁੰਦਾ। ਜੇਕਰ ਮਹੂਆ ਜਾਂ ਸੇਧੀ ਨੂੰ ਬੁਰਾ ਕਹੋ ਤਾਂ ਸਾਰੇ ਜੱਗ ਨੂੰ ਕਹੋ ਜੋ ਮਹੂਆ ਫਲ ਤੇ ਖਜੂਰਾਂ ਖਾਂਦੇ ਹਨ। ਤਾੜੀ ਨੂੰ ਦੋਸ ਦਿਓ ਤਾਂ ਘਰ ੨ ਉਸ ਦੇ ਪਬੇ ਵਰਤੀਂਦੇ ਹਨ। ਭਾਈ ਸਾਹਬ ਕਾਗਤ ਤਾਂ ਅਜ ਬਣ ਗਏ, ਪਿਛਲੇ ਸਮੇਂ ਵੇਦ ਸ਼ਾਸਤ੍ਰ ਸਭ ਤਾੜ ਦੇ ਪਤਿਆਂ ਪੁਰ ਹੀ ਲਿਖੇ ਜਾਂਦੇ ਸਨ। ਜੇ ਅੰਗੂਰ ਵਿਚ ਐਬ ਕਢੋਂ ਤਾਂ ਮੁਨੱਕਾ ਦਾਖ ਸੌਗੀ ਸਦਾ ਵਰਤੀਂਦੇ ਹਨ, ਜੇ ਖਮੀਰ ਉਠਣ ਪੁਰ ਸ਼ੰਕਾ ਕਰੋ,ਤਾਂ ਸਿਰਕੇ ਨੂੰ ਕਿੰਉ ਸ਼ੁਧ ਮੰਨਦੇ ਹੋ