ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵਾਲਿਆ ਇਸ ਭਾਂਤ ਕਈ ਵੇਰ ਦੈਂਤਾਂ ਨੇ ਮਾਰਿਆ ਪਰ ਸ਼ੁਕ੍ਰ ਜਿਵਾ ਦਿੰਦਾ ਰਿਹਾ। ਅੰਤ ਨੂੰ ਉਨ੍ਹਾਂ ਨੈ ਕਚ ਦੇ ਮਾਸ ਦੀ ਸ਼ਰਾਬ ਚੁਆਈ, ਅਰ ਕੁਝ ਮਾਸ ਰਿੰਨ ਕੇ ਗੁਰੂ ਜੀ ਨੂੰ ਨੇਉਤਾ ਦਿਤਾ ਤੇ ਦੋਵੇਂ ਪਦਾਰਥ ਖੁਲਾ ਪਿਲਾ ਦਿਤੇ ਗੁਰੂ ਜੀ ਪ੍ਰਸੰਨ ਹੋ ਕੇ ਘਰ ਆ ਬੈਠੇ। ਦੇਵਜਾਨੀ ਕਚ ਦੀ ਉਡੀਕ ਵਿਚ ਅਖਾਂ ਰਸਤੇ ਵਲ ਲਾਈ ਬੈਠੀ ਸੀ। ਜਦ ਉਹ ਢੇਰ ਚਿਰ ਤੀਕ ਨਾ ਆਇਆ ਤਾਂ ਉਸ ਨੈ ਪਿਤਾ ਨੂੰ ਕਿਹਾ ਕਿ ਕਚ ਭਾਵੇਂ ਫੇਰ ਦੈਤਾਂ ਦੇ ਢਹੇ ਚੜ੍ਹ ਗਿਆ, ਜਿਹੜਾ ਅਜੇ ਤੀਕ ਨਾ ਆਇਆ ਤਾਂ ਉਹ ਜਰੂਰ ਕਿਸੇ ਪਾਪੀ ਦੇ ਹੱਥੋਂ ਮਾਰਿ . ਆ ਗਿਆ। ਇਹ ਸੁਣ ਸ਼ਕ੍ਰ ਜੀ ਅੰਤ੍ਰ ਧਿਆਨ ਹੋ ਕਚ ਨੂੰ ਲਭਣ ਲਗੇ, ਤਾਂ ਆਪਣੇ ਹੀ ਢਿਡ ਵਿਚ ਪਾਇਆ ਚਿੰਤਾ ਮਾਨ ਹੋਕੇ ਬੋਲੇ ਬੇਟੀ ਕਚ ਹੁਣ ਨਹੀ ਜੀਉਂ ਸਕਦਾ,ਉਹ ਸ਼ਰਾਬ ਹੋਕੇ ਮੇਰੇ ਪੇਟ ਵਿਚ ਹੈ, ਜੇ ਉਹ ਜੀਵੇਂ ਤਾਂ ਮੇਰੀ ਮੌਤ ਹੈ। ਧੀ ਬੋਲੀ ਪਿਤਾ ਜੀ ਫੇਰ ਮੇਰਾ ਮਰਨਾ ਸਮਝੋ। ਮੈਂ ਉਸ ਬਿਨ ਜੀਉਂ ਨਹੀ ਸਕਦੀ। ਇਸ ਅਸ ਮੰਜਸ ਵਿਚ ਸ਼ੁਕ੍ਰ ਜੀ ਨੈ ਕਚ ਨੂੰ ਪੇਟ ਵਿਚ ਹੀ ਸੰਜੀਵਨੀ ਵਿਦਿਯਾ ਸਿਖਾਈ। ਅਤੇ ਸਮਝਾਇਆ ਕਿ ਪੇਟ ਫਾੜਕੇ ਤੈਨੂੰ ਕਢਦਾ ਹਾਂ ਇਸੇ ਵਿਦਯਾ ਨਾਲ ਤੂੰ ਮੈਂ ਨੂੰ ਜਵਾਵੀਂ|

ਸ੍ਰੀਮੁਖਵਾਕ ਚਰਿਤ੍ਰ ਪਖਯਾਨੋ ੩੨੦

ਕਾਢਤ ਤਾਂਹ ਸ਼ੁਕ੍ਰ ਮਰ ਗਯੋ, ਬਹੁਰ ਮੰਤ੍ਰ ਬਲ ਕਚਹ ਜਿਆਓ

ਸ੍ਰਾਪ ਦੀਉ ਮਦੁਰਾ ਕੋ ਤਿਹ ਤਹ, ਯਾਤੇ ਪੀਅਤ ਨ ਯਾਕਉ ਕੋਊ ਕਹ।


ਇਸ ਭਾਰੀ ਪਾਪ ਤੇ ਪਛਤਾਵੇ ਕਰਕੇ ਸ਼ੁਕ੍ਰ ਜੀ ਨੈ ਇਸ ਨੂੰ ਸ੍ਰਾਪ ਦਿਤਾ। ਉਸ ਦਿਨ ਬੋ ਸ੍ਰੇਸ ਪੁਰਖਾਂ ਨੈ ਇਸ ਪਦ