ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਠੀ ਖੂਹੀ ਦਾ ਅੰਮ੍ਰਿਤ

ਅਜੋਕੀ ਪੰਜਾਬੀ ਕਵਿਤਾ ਬਹੁਤ ਕੇ ਛੰਦ ਬੱਧਤਾ ਦੀ ਜਕੜ ਤੋਂ ਮੁਕਤ ਹੋਣ ਲਈ ਯਤਨਸ਼ੀਲ ਹੈ ਪਰੰਤੂ ਕਵਿਤਾ ਦਾ ਜੋ ਸਰੂਰ ਛੰਦ-ਬੱਧ ਕਵਿਤਾ ਨੂੰ ਸੁਣ ਕੇ ਜਾਂ ਪੜ੍ਹਕੇ ਆਂਦਾ ਹੈ ਉਸ ਦਾ ਇੱਕ ਆਪਣਾ ਹੀ ਨਸ਼ਾ ਹੈ, ਅਜਿਹਾ ਹੋਣਾ ਵੀ ਲਾਜ਼ਮੀ ਹੈ, ਕਿਉਂਕਿ ਛੰਦ ਕਵਿਤਾ ਦਾ ਸੁਭਾ ਹੈ ਜਾਂ ਕਹਿ ਲਵੋ ਅਨਿਖੜਵਾਂ ਅੰਗ ਹੈ। ਇਸ ਲਈ ਜਦੋਂ ਵੀ ਕੋਈ ਅਜਿਹੀ ਕਵਿਤਾ ਪੜ੍ਹਨ/ਸੁਣਨ ਨੂੰ ਮਿਲਦੀ ਹੈ ਤਾਂ ਮਨ ਨੂੰ ਇੱਕ ਸਕੂਨ ਮਿਲਦਾ ਹੈ।

ਮੰਗਲ ਮਦਾਨ ਵੀ ਇੱਕ ਅਜਿਹਾ ਹੀ ਸ਼ਾਇਰ ਸੀ ਜਿਸ ਕੋਲ ਗ਼ਜ਼ਲ ਅਤੇ ਗੀਤ ਦੋਹਾਂ ਹੀ ਰੂਪਾਕਾਰਾਂ ਵਿੱਚ ਰਲੇ ਰਹਿਣ ਦਾ ਹੁਨਰ ਸੀ, ਉਸ ਦੀਆਂ ਗ਼ਜ਼ਲਾਂ ਵਿੱਚ ਤਾਜ਼ਗੀ ਹੈ। ਉਸ ਦਾ ਗੱਲ ਕਹਿਣ ਦਾ ਆਪਣਾ ਇੱਕ ਅੰਦਾਜ਼ ਹੈ। ਉਸ ਨੂੰ ਪੜ੍ਹਦਿਆਂ/ਸੁਣਦਿਆਂ ਇਕ ਸਹਿਜਤਾ ਦਾ ਅਹਿਸਾਸ ਹੁੰਦਾ ਹੈ। ਉਸਨੇ ਆਪਣੀਆਂ ਗ਼ਜ਼ਲਾਂ ਆਮ ਤੌਰ 'ਤੇ ਛੋਟੇ ਬਹਿਰ ਵਿੱਚ ਕਹੀਆਂ ਹਨ, ਕੁਝ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਛੋਟੀ ਬਹਿਰ ਬਸ ਕੇਵਲ ਤੁਕਬੰਦੀ ਹੁੰਦੀ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਛੋਟੀ ਬਹਿਰ ਵਿੱਚ ਬਮਾਅਨੀ ਸ਼ਿਅਰ ਕਹਿਣਾ ਅਤਿਅੰਤ ਔਖਾ ਕਾਰਜ ਹੈ, ਥੌੜੇ ਜਿਹੇ ਸ਼ਬਦਾਂ ਵਿੱਚ ਬਹੁਤ ਹੀ ਗੰਭੀਰ ਅਤੇ ਪੁਰ ਅਸਰ ਗੱਲ ਕਰਨ ਦਾ ਹੁਨਰ ਮੰਗਲ ਮਦਾਨ ਕੋਲ ਸੀ। ਕੁਝ ਸ਼ਿਅਰ ਵੇਖੋ:

ਸ਼ਕਲੋਂ ਤਾਂ ਇਨਸਾਨ ਜਿਹੇ ਹਾਂ,
ਅਮਲੋਂ ਪਰ ਸ਼ੈਤਾਨ ਜਿਹੇ ਹਾਂ।

ਸਹਿਜੇ ਹੀ ਮਨ ਵਿੱਚ ਇਸ ਅਖਾਣ ਨੂੰ ਉਜਾਗਰ ਕਰ ਦਿੰਦਾ ਹੈ:

ਸ਼ਕਲ ਮੋਮਨਾਂ/ਕਰਤੂਤ ਕਾਫ਼ਰਾਂ

ਇਸੇ ਹੀ ਗ਼ਜ਼ਲ ਦਾ ਇੱਕ ਹੋਰ ਸ਼ਿਅਰ ਹੈ:

ਜਿਸਨੂੰ ਲੁਟਿਆ ਆਪਣਿਆਂ ਨੇ,
ਭਾਰਤ ਦੇਸ਼ ਮਹਾਨ ਜਿਹੇ ਹਾਂ।

ਇਸ ਤਰ੍ਹਾਂ ਮੰਗਲ ਵਿਅੰਗ ਦਾ ਨਸ਼ਤਰ ਇੰਨੀ ਖੂਬੀ ਨਾਲ ਚੁੱਭਦਾ ਹੈ, ਕਿ ਸਾਰਾ ਕੁਝ ਹੀ ਮੰਗਲਕਾਰੀ ਹੋ ਜਾਂਦਾ ਹੈ।

ਥੋੜ੍ਹੇ ਤੇ ਸੰਤੁਸ਼ਟੀ ਕਰਨ ਵਾਲੇ ਇਸ ਸ਼ਾਇਰ ਦੀ ਖ਼ਾਹਿਸ਼ ਵੇਖੋ:

ਮੈਂ ਤਾਂ ਲੋਚਾਂ ਬਸ ਇੱਕ ਤਾਰਾ
ਮੈਂ ਕੀ ਕਰਨਾ ਅੰਬਰ ਸਾਰਾ

ਕਿੰਨੀ ਸਾਦਗੀ ਨਾਲ ਇਹ ਪੁਰ ਅਸਰ ਸ਼ਿਅਰ ਕਿਹਾ ਗਿਆ ਹੈ।

ਮੰਗਲ ਮਦਾਨ ਦੇ ਗੀਤ ਵੀ ਅਤਿਅੰਤ ਮਹੱਤਵਪੂਰਨ ਹਨ। ਅਜੋਕੇ ਦੌਰ ਵਿੱਚ ਜਦੋਂ ਕਿ ਕਈ ਗੀਤਕਾਰ ਲੱਚਰਤਾ ਨਾਲ ਪਰਨਾਏ ਗਏ ਹਨ, ਮੰਗਲ