ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਇਸ਼ਕ ਦੀ ਬਾਜੀ ਹਰ ਜਾਂਦੇ
ਚਾਅ ਦਿਲ ਦੇ ਦਿਲ ਵਿਚ ਮਰ ਜਾਂਦੇ
ਅਸੀਂ ਕੂਚ ਚਲਾਣਾ ਕਰ ਜਾਂਦੇ
ਗੱਲ ਸੱਚ ਕਹੀਏ ਕੁੜੀਏ
ਇਕ ਪਿਆਰ ਤੇਰੇ ਸਦਕਾ ਇਹ ਜਿੰਦ ਬਚ ਗਈਏ ਕੁੜੀਏ

ਤੇਰੀ ਦਿੱਖ ਨਿਆਰੀ ਸਭ ਤੋਂ
ਸਾਥ ਤੇਰਾ ਮੈਂ ਮੰਗਿਆ ਰੱਬ ਤੋਂ
ਵੇਖ ਨੀ ਹੁੰਦਾ ਚੰਦਰੇ ਜੱਗ ਤੋਂ
ਗੱਲ ਸੱਚ ਕਹੀਏ ਕੁੜੀਏ... ਇਕ ...

ਪਿਆਰ ਤੇਰੇ ਨੇ ਨਿਡਰ ਬਣਾ ਤਾਂ
ਜ਼ਿੰਦਗੀ ਜਿਉਣ ਦਾ ਵਲ ਸਿਖਾ ਤਾਂ
ਦਿਲ ਦਾ ਉਜੜਿਆ ਘਰ ਵਸਾ ਤਾਂ
ਗੱਲ ਸੱਚ ਕਹੀਏ ਕੁੜੀਏ... ਇਕ ...

ਜਿੱਦ ਆਪਾ ਜੋ ਫੜੀ ਤਾਰ ਗਈ
ਬਾਲਾਂ ਵਰਗੀ ਅੜੀ ਤਾਰ ਗਈ
ਖੋਰੇ ਕਿਹੜੀ ਘੜੀ ਤਾਰ ਗਈ
ਗੱਲ ਸੱਚ ਕਹੀਏ ਕੁੜੀਏ... ਇਕ ...

ਕੁਲ ਦੁਨੀਆਂ ਸਮਝਾ ਕੇ ਮੁੜ ਗਈ
ਜ਼ੋਰ ਅੱਡੀਆਂ ਤੱਕ ਦਾ ਲਾ ਕੇ ਮੁੜ ਗਈ
ਮੌਤ ਵੀ ਦਰ ਤੋਂ ਆ ਕੇ ਮੁੜ ਗਈ
ਗੱਲ ਸੱਚ ਕਹੀਏ ਕੁੜੀਏ... ਇਕ ...

67/ਸ਼ਬਦ ਮੰਗਲ