ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲਾਂ ਦਿਲ 'ਚੋ ਵੈਰ ਮੁਕਾ
ਫਿਰ ਯਾਰੀ ਦਾ ਹੱਥ ਵਧਾ

ਦਿਲ ਦਾ ਸੁੱਤਾਂ ਦਰਦ ਜਗਾ
ਪਿਆਰ ਤਰਾਨਾ ਫਿਰ ਤੂੰ ਗਾ

ਭੁੱਲ ਕੇ ਸਾਰੇ ਭੈਣ-ਭਰਾ
ਸੱਚ ਨੂੰ ਲਈਏ ਸੀਨੇ ਲਾ

ਛੱਡ ਕੇ ਖਹਿੜਾ ਮੰਗਲ ਦਾ
ਅਪਣਾ ਤੂੰ ਘਰ ਬਾਰ ਵਸਾ

ਮਿੱਠੀ ਖੂਹੀ ਮੰਗਲ ਛੱਡ
ਮੰਗਲ ਗ੍ਰਹਿ ਤੇ ਕੋਠੀ ਪਾ

61/ਸ਼ਬਦ ਮੰਗਲ