ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਗ਼ਮ ਦੀ ਗਾਥਾ ਹੁਣ ਮੈਂ ਕਿਸ ਦੇ ਕੋਲ ਕਰਾਂ
ਹੰਝੂਆਂ ਦੇ ਵਿਚ ਡੁੱਬਾ ਹੈ ਜਦ ਹਰ ਇਕ ਸ਼ਹਿਰ ਗਰਾਂ

ਪਰ ਮੇਰੇ ਕਟ ਕੇ ਨਾ ਸੋਚੋ ਉਡਣਾ ਭੁੱਲ ਜਾਵਾਂਗਾ
ਮੈਂ ਤਾਂ ਐਸਾ ਸੋਚ ਪਰਿੰਦਾ ਜੋ ਉਡੇ ਬਾਝ ਪਰਾਂ

ਵਿਸ਼ਵਾਸ ਮਿਰੇ ਦੇ ਜੰਗਲ ਵਿਚ ਕੈਸੀ ਝੁੱਲੀ ਨ੍ਹੇਰੀ ਹੈ
ਰੁੱਖਾਂ ਵਰਗੇ ਯਾਰਾਂ 'ਤੇ ਵੀ ਨਾ ਮੈਂ ਇਤਬਾਰ ਕਰਾਂ

ਦੇਸ਼ ਮਿਰੇ ਦੀ ਤਸਵੀਰ ਦੀ ਵੇਖ ਕੈਸੀ ਹੈ ਹੋਣੀ
ਰੰਗ ਲਹੂ ਦਾ ਹੀ ਹੈ ਬਣਦਾ ਮੈਂ ਜੋ ਵੀ ਰੰਗ ਭਰਾਂ

ਮੇਰੇ ਅੰਦਰੋਂ ਮੋਇਆ ਮੈਨੂੰ ਸ਼ਾਇਰ ਤਦ-ਤਦ ਲੱਗੇ
ਚੁੱਪ-ਚੁਪੀਤਾ ਨਿਰਦੋਸ਼ ਕਿਸੇ ਦਾ ਮੈਂ ਜਦ ਵੀ ਕਤਲ ਕਰਾਂ

57/ਸ਼ਬਦ ਮੰਗਲ