ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤਾਂ ਲੋਚਾਂ ਬਸ ਇਕ ਤਾਰਾ
ਮੈਂ ਕੀ ਕਰਨਾ ਅੰਬਰ ਸਾਰਾ

ਸਾਡੀ ਤਾਂ ਹੈ ਵਖਰੀ ਦੁਨੀਆਂ
ਸਾਡਾ ਤਾਂ ਹੈ ਰੰਗ ਨਿਆਰਾ

ਸਾਡਾ ਤਾਂ ਹੈ ਧਰਮ ਮਨੁੱਖਤਾ
ਸਾਨੂੰ ਤਾਂ ਹਰ ਬੰਦਾ ਪਿਆਰਾ

ਵਾਰੋਂ ਵਾਰੀ ਟੁਰਨਾ ਸਭ ਨੇ
ਅਪਣਾ ਅਪਣਾ ਲਾਹ ਕੇ ਭਾਰਾ

ਮੰਗਲ ਦਾ ਹੈ ਜਿਸ ਥਾਂ ਵਾਸਾ
ਮਿੱਠੀ ਖੂਹੀ, ਪਾਣੀ ਖਾਰਾ

49/ਸ਼ਬਦ ਮੰਗਲ