ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਡਰ ਦਾ ਆਲਮ ਚਾਰ-ਚੁਫੇਰੇ
ਘਰ ਘਰ ਲਾਏ ਚੁਪ ਨੇ ਡੇਰੇ
ਬੰਦਾ ਜਦ ਬੰਦੇ ਨੂੰ ਮਾਰੇ
ਕੁਦਰਤ ਤੜਪੇ ਹੰਝੂ ਕੇਰੇ
ਧਰਮ ਦੇ ਨਾਂ 'ਤੇ ਦੰਗੇ ਹੋਵਣ
ਉਹ ਵੀ ਹੋਵਣ ਸਿਖ਼ਰ ਦੁਪਹਿਰੇ
ਸੁੰਨੀਆਂ ਸੜਕਾਂ ਸੁੰਨੀਆਂ ਗਲੀਆਂ
ਰੌਣਕਾਂ ਤੇ ਕਿਸ ਹੂੰਝੇ ਫੇਰੇ
ਡਰ ਨੇ ਕੀਤੀ ਸੋਚ ਅਪਾਹਜ
ਸ਼ੱਕ ਨੇ ਕੀਤੇ ਪਤਲੇ ਜ਼ੇਰੇ
ਮਾਨਵਤਾ ਦੀ ਲਾਸ਼ ਸਰਾਹਣੇ
ਸਾਂਝ ਨਿਮਾਣੀ ਹੰਝੂ ਕੇਰੇ
ਧਰਮ ਮਨੁਖਤਾ ਐਸਾ ਸੂਰਜ
ਜਿਸਨੇ ਕਰਨੇ ਦੂਰ ਹਨੇਰੇ
47/ਸ਼ਬਦ ਮੰਗਲ