ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਫ਼-ਸੁਥਰੇ ਗੀਤਾਂ ਦਾ ਲੇਖਕ

ਮੰਗਲ ਮਦਾਨ ਮੇਰੀ ਜਵਾਨੀ ਦੇ ਦਿਨਾਂ ਦਾ ਮੇਰਾ ਆੜੀ ਸੀ। ਯਾਰਾਂ ਦਾ ਯਾਰ, ਦਿਲਦਾਰ। ਆਪੋ-ਆਪਣੀ ਜਗ੍ਹਾ ਤੇ ਕੁਛ ਨਾ ਕੁਛ ਲਿਖਣ ਵਾਸਤੇ ਪੂਰਾ ਗਤੀਸ਼ੀਲ। ਮੈਨੂੰ ਯਾਦ ਹੈ ਸਾਡੀ ਗਿੱਦੜਬਾਹਾ ਸਾਹਿਤ ਸਭਾ ਹੁੰਦੀ ਸੀ ਤੇ ਉਹਨਾਂ ਦੀ ਮਲੋਟ। ਕਿਉਂਕਿ ਅਸੀਂ ਜ਼ਿਆਦਾਤਰ ਮਲੋਟ ਦੇ ਵਿਚ ਪੜ੍ਹੇ ਹਾਂ। ਸਾਡੇ ਸੰਗੀਤ ਦੇ ਉਸਤਾਦ ਡਾ. ਡੀ. ਐੱਸ. ਨਰੂਲਾ ਜੀ ਨਾਲ ਅਸੀਂ ਕਾਫ਼ੀ ਸੰਗਤ ਇਕੱਠਿਆਂ ਗਾਣੀ ਅਤੇ ਸੰਗੀਤ ਦੀਆਂ ਬਾਰੀਕੀਆਂ ਲਈਆਂ।

ਬੜਾ ਇਨਕਲਾਬੀ ਸ਼ਾਇਰ ਸੀ ਮੰਗਲ ਮਦਾਨ। ਉਹਦੀਆਂ ਗ਼ਜ਼ਲਾਂ, ਉਹਦੇ ਗੀਤ, ਉਹਦੇ ਬੋਲ ਮੇਰਾ ਖ਼ਿਆਲ ਹੈ ਆਉਣ ਵਾਲੀ ਦੁਨੀਆਂ ਨੂੰ ਯਾਦ ਰਹਿਣਗੇ। ਉਹਦਾ ਇੱਕ ਬਹੁਤ ਖੂਬਸੂਰਤ ਗੀਤ 'ਲੀਡਰ ਬਣ ਜਾ ਯਾਰ ਸਲਾਮਾਂ ਹੋਣਗੀਆਂ' ਮੈਨੂੰ ਅੱਜ ਵੀ ਯਾਦ ਹੈ। 'ਮਾਹੀਆ ਵੇ ਮੈਨੂੰ ਮੁੰਦਰੀ ਘੜਾ ਦੇ' ਗੀਤ ਪੰਜਾਬੀ ਗੀਤਕਾਰੀ ਦਾ ਹਾਸਿਲ ਹੈ।

ਮੈਂ ਬਹੁਤ ਦੁੱਖ ਮਹਿਸੂਸ ਕਰਦਾਂ ਉਹਨਾਂ ਦੇ ਜਾਣ 'ਤੇ, ਕਿਉਂਕਿ ਬਹੁਤ ਪਿਆਰਾ ਇਨਸਾਨ ਸੀ ਮੰਗਲ। ਮੇਰੇ ਵੱਲੋਂ ਉਹਨਾਂ ਦੇ ਪਾਠਕਾਂ ਨੂੰ ਜਿਹੜੇ ਵੀ ਉਹਨਾਂ ਨਾਲ ਮੁਹੱਬਤ ਦਾ ਰਿਸ਼ਤਾ ਰੱਖਦੇ ਸਨ ਤੇ ਹੁਣ ਇੱਕ ਸ਼ਾਇਰੀ ਦਾ ਰਿਸ਼ਤਾ ਹੈ, ਇਹ ਰੱਬ ਜੋੜੀ ਰੱਖੇ।

ਗੁਰਦਾਸ ਮਾਨ

34/ਸ਼ਬਦ ਮੰਗਲ