ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਛੱਟ ਭੜੋਲੇ ਪਾਵੇਗੀ
ਬਾਵੀ ਮਨ ਪਕਾਵੇਗੀ
ਬਾਵਾ ਬਹਿ ਕੇ ਖਾਵੇਗਾ
ਅਲ੍ਹੜ ਬਲ੍ਹੜ ਬਾਵੇ ਦਾ
ਬਾਵਾ ਕਪਾਹ ਲਿਆਵੇਗਾ
ਬਾਵੀ ਬਹਿ ਕੇ ਕੱਤੇਗੀ
ਪ੍ਰੇਮਾਂ ਪੂਣੀਆਂ ਵੱਟੇਗੀ
ਗੋਡੇ ਹੇਠ ਲੁਕਾਵੇਗੀ
ਬਾਵਾ ਖਿੜ ਖਿੜ ਹੱਸੇਗਾ

9.
ਤੇਰਾ ਹੋਰ ਕੀ ਚੁੰਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੀਆਂ ਅੱਖਾਂ
ਊਂ ਊਂ ਊਂ
ਮੈ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਬਾਂਹ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਮਾਂ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਧੁੰਨੀ
ਊਂ ਊਂ ਊਂ
ਮੇਰੀ ਆਸ ਮੁਰਾਦ ਪੁੰਨੀ
ਮੈਂ ਹੋਰ ਕੀ ਚੁੰਮਾਂ
ਚੁੰਮਾਂ ਤੇਰੇ ਪੈਰ
ਊਂ ਊਂ ਊਂ
ਤੇਰੇ ਸਿਰ ਦੀ ਮੰਗਾਂ ਖ਼ੈਰ
ਤੇਰਾ ਹੋਰ ਕੀ ਚੁੰਮਾਂ
ਚੁੰਮਾਂ ਤੇਰੀ ਗਾਨੀ
ਊਂ ਊਂ ਊਂ
ਤੇਰੇ ਸਦਕੇ ਲੈਂਦੀ ਨਾਨੀ
ਲੋਰੀ ਲਕੜੇ ਊਂ ਊਂ
ਤੇਰੀ ਮਾਂ ਸਦਕੜੇ ਊਂ ਊਂ।

20/ ਸ਼ਗਨਾਂ ਦੇ ਗੀਤ