ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਲੋਰੀਆਂ

ਮਾਵਾਂ ਆਪਣੇ ਬੱਚਿਆਂ ਨੂੰ ਪਰਚਾਉਣ ਲਈ ਮਧੁਰ ਸੁਰ ਅਤੇ ਲੈ ਵਿਚ ਜਿਹੜੇ ਗੀਤ ਗਾਉਂਦੀਆਂ ਹਨ ਉਹਨਾਂ ਨੂੰ ਲੋਰੀਆਂ ਆਖਦੇ ਹਨ। ਲੋਰੀਆਂ ਪੰਜਾਬੀ ਲੋਕ ਗੀਤਾਂ ਦਾ ਅਨਿਖੜਵਾਂ ਅੰਗ ਹਨ! ਇਹ ਸਾਰੇ ਸੰਸਾਰ ਦੀਆਂ ਬੋਲੀਆਂ ਵਿਚ ਉਪਲਬਧ ਹਨ। ਹਰ ਦੇਸ ਦੀਆਂ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਲੋਰੀਆਂ ਦੇ ਕੇ ਦੁਲਾਰਦੀਆਂ ਤੇ ਪੁਚਕਾਰਦੀਆਂ ਹਨ।

ਬੱਚਿਆਂ ਬਿਨਾਂ ਕਾਹਦਾ ਘਰ? ਬੱਚੇ ਤਾਂ ਘਰਾਂ ਦੀਆਂ ਰੌਣਕਾਂ ਹੁੰਦੀਆਂ ਹਨ। ਜਿਸ ਘਰ ਵਿਚੋਂ ਬੱਚਿਆਂ ਦੀਆਂ ਕਲਕਾਰੀਆਂ ਸੁਣਾਈ ਨਹੀਂ ਦੇਂਦੀਆਂ ਉਹ ਘਰ ਇੱਟਾਂ ਦੀ ਚਾਰ ਦੀਵਾਰੀ ਤੋਂ ਵਧ ਕੁਝ ਨਹੀਂ ਹੁੰਦਾ। ਬੱਚਿਆਂ ਵਿਚ ਮਾਪਿਆਂ ਦੇ ਭਵਿੱਖ ਦੀਆਂ ਕਾਮਨਾਵਾਂ ਤੇ ਰੀਝਾਂ ਸਮੋਈਆਂ ਹੁੰਦੀਆਂ ਹਨ। ਇਹ ਉਹ ਅਮੁੱਲ ਸਰਮਾਇਆ ਹਨ ਜਿਨ੍ਹਾਂ ਦਾ ਧੰਨ-ਦੌਲਤ ਨਾਲ਼ ਕੋਈ ਟਾਕਰਾ ਨਹੀਂ। ਬੇਔਲਾਦ ਮਾਪੇ ਔਲਾਦ ਲਈ ਝੂਰਦੇ ਹਨ। ਉਹ ਪੁੱਤਰ ਦੀ ਪ੍ਰਾਪਤੀ ਲਈ ਕੀ ਕੀ ਜ਼ਫਰ ਨਹੀਂ ਜਾਂਲ਼ਦੇ। ਉਹ ਮੰਨਤਾਂ ਮੰਨਦੇ, ਸਾਧਾਂ ਸੰਤਾਂ ਦੇ ਡੇਰਿਆਂ ਤੇ ਜਾ ਕੇ ਸੁੱਖਾਂ ਸੁੱਖਦੇ ਅਤੇ ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਮੱਥੇ ਰਗੜਦੇ ਹਨ।

ਸਾਡੇ ਸਮਾਜ ਵਿਚ ਬਾਂਝ ਔਰਤ ਨੂੰ ਮਾੜੀ ਨਜ਼ਰ ਨਾਲ਼ ਵੇਖਿਆ ਜਾਂਦਾ ਹੈ... ਔਰਤ ਦੀ ਜ਼ਿੰਦਗੀ ਬੱਚੇ ਨਾਲ਼ ਜੁੜੀ ਹੋਈ ਹੈ। ਉਸ ਨੂੰ ਪਤੀ ਦਾ ਪਿਆਰ ਅਤੇ ਸਹੁਰੇ ਘਰ ਦਾ ਸਤਿਕਾਰ ਤਦ ਹੀ ਮਿਲਦਾ ਹੈ ਜੇਕਰ ਉਹਦੀ ਗੋਦੀ ਵਿਚ ਬਾਲ ਖੇਡਦਾ ਹੋਵੇ। ਵਿਆਹੇ ਜਾਣ ਤੇ ਕਈ ਵਰ੍ਹਿਆਂ ਮਗਰੋਂ ਕੁੜੀ ਦੇ ਮੁੰਡਾ ਜੰਮਣ ਤੇ ਸਿਆਣੀਆਂ ਬੁੜ੍ਹੀਆਂ ਅਕਸਰ ਕਹਿੰਦੀਆਂ ਹਨ, "ਭਾਈ ਹੁਣ ਕੁੜੀ ਦਾ ਸਹੁਰੇ-ਘਰ ਵਸੇਵਾ ਹੋ ਜੂ?" ਗੋਦ ਹਰੀ ਹੋਣ ਤੇ ਔਰਤ ਇਕ ਤਰ੍ਹਾਂ ਦੀ ਵਿਸ਼ੇਸ਼ ਸੰਤੁਸ਼ਟੀ ਪ੍ਰਾਪਤ ਕਰਦੀ ਹੈ। ਇਹੋ ਕਾਰਨ ਹਨ ਕਿ ਮੰਨਤਾਂ ਨਾਲ਼ ਪ੍ਰਾਪਤ ਕੀਤੇ ਲਾਲ ਦੀ ਬੜੀਆਂ ਰੀਝਾਂ ਨਾਲ਼ ਪਾਲਣਾ ਪੋਸਣਾ ਕੀਤੀ ਜਾਂਦੀ ਹੈ। ਉਹਦੀਆਂ ਤੋਤਲੀਆਂ ਗੱਲਾਂ ਅਤੇ ਗੁੱਝੇ ਇਸ਼ਾਰੇ ਮਾਂ ਨੂੰ ਰੁਝਾਈ ਰੱਖਦੇ ਹਨ। ਉਹ ਉਸ ਨੂੰ ਸੁਆਉਣ, ਦੁੱਧ ਚੁੰਘਾਉਣ, ਨਹਿਲਾਉਣ ਅਤੇ ਜਗਾਉਣ ਸਮੇਂ ਮਧੁਰ ਸੁਰ ਤੇ ਲੈ ਵਿਚ ਅਨੇਕਾਂ ਲੋਰੀਆਂ ਦੇਂਦੀ ਹੋਈ ਮਾਨਸਿਕ ਰੱਜ ਅਤੇ ਅਨੰਦ ਪ੍ਰਾਪਤ ਕਰਦੀ ਹੈ।

ਕੇਵਲ ਮਾਂ ਹੀ ਆਪਣੇ ਲਾਲ ਨੂੰ ਲੋਰੀਆਂ ਨਹੀਂ ਦੇਂਦੀ ਬਲਕਿ ਬੱਚੇ ਦੀ ਵੱਡੀ ਭੈਣ, ਦਾਦੀ, ਤਾਈ, ਚਾਚੀ, ਭੂਆ, ਨਾਨੀ, ਮਾਸੀ ਤੇ ਮਾਮੀ ਵੀ ਲਾਲ ਨੂੰ

15/ ਸ਼ਗਨਾਂ ਦੇ ਗੀਤ