ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/157

ਇਹ ਸਫ਼ਾ ਪ੍ਰਮਾਣਿਤ ਹੈ

ਕਈ ਘਰ ਵਾਲ਼ੇ ਕੁੜੀਆਂ ਨੂੰ ਗਿੱਧਾ ਪਾਉਣ ਲਈ ਆਖਦੇ ਹਨ। ਇਸ ਤਰ੍ਹਾਂ ਨਚਦਿਆਂ ਟਪਦਿਆਂ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੁੜੀਆਂ ਵਲੋਂ ਘਰ ਘਰ ਜਾਕੇ ਕੱਠਾ ਕੀਤਾ ਗੁੜ ਸੱਥ ਵਿਚ ਲਿਆਕੇ ਸਭ ਨੂੰ ਇਕੋ ਜਿੰਨਾ ਵਰਤਾ ਦਿੱਤਾ ਜਾਂਦਾ ਹੈ ਤੇ ਵਖ ਵਖ ਥਾਵਾਂ ਤੇ ਜਲਦੀਆਂ ਧੂਣੀਆਂ ਉੱਤੇ ਤਿਲ ਸੁੱਟੇ ਜਾਂਦੇ ਹਨ ਜੋ ਪਟਾਕ ਪਟਾਕ ਕੇ ਅਨੂਪਮ ਰਾਗ ਉਤਪਨ ਕਰਦੇ ਹਨ।

ਲੋਹੜੀ ਦੇ ਗੀਤ ਵੀ ਹੁਣ ਭੁਲਦੇ ਜਾ ਰਹੇ ਹਨ। ਪਿੰਡਾਂ ਵਿਚ ਹੁਣ ਲੋਹੜੀ ਪਹਿਲੇ ਉਤਸ਼ਾਹ ਨਾਲ਼ ਨਹੀਂ ਮਨਾਈ ਜਾਂਦੀ ਨਾ ਹੀ ਕੋਈ ਮੁੰਡਾ ਕੁੜੀ ਕਿਸੇ ਦੇ ਘਰ ਗੁੜ ਮੰਗਣ ਜਾਂਦਾ ਹੈ।

157/ ਸ਼ਗਨਾਂ ਦੇ ਗੀਤ