ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/138

ਇਹ ਸਫ਼ਾ ਪ੍ਰਮਾਣਿਤ ਹੈ

ਸਾਉਣ ਕੁੜੀਆਂ ਦੇ ਮੇਲ ਕਰਾਉਂਦਾ ਹੈ। ਇਸ ਲਈ ਉਹ ਸਾਉਣ ਮਹੀਨੇ ਨੂੰ ਆਪਣੇ ਵੀਰਾਂ ਜਿਹਾ ਸਨਮਾਨ ਦਿੰਦੀਆਂ ਹਨ:-

ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

ਮਸ਼ੀਨੀ ਸਭਿਅਤਾ ਦੇ ਪ੍ਰਭਾਵ ਦੇ ਕਾਰਨ ਸਾਡੇ ਲੋਕ ਜੀਵਨ ਵਿਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ। ਪਹਿਲੇ ਸ਼ੌਕ ਰਹੇ ਨਹੀਂ, ਨਾ ਹੀ ਵਿਹਲ ਹੈ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲ਼ੇ ਸ਼ੌਕ ਅਤੇ ਉਤਸ਼ਾਹ ਨਾਲ਼ ਨਹੀਂ ਮਨਾਇਆ ਜਾ ਰਿਹਾ। ਸਾਉਣ ਮਹੀਨੇ ਵਿਚ ਪੱਕਦੇ ਮਾਹਲ ਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਏ ਹਨ।

138/ ਸ਼ਗਨਾਂ ਦੇ ਗੀਤ