ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਖੂਹ ਤੇ ਮੇਰੁ ਸਮੇਰੁ ਖੜੋਵੇ।
ਖਲ ਮੂਰਖ ਤੋਂ ਹੋਵੇਂ ਪੰਡਿਤ।
ਪੰਡਿਤ ਗਿਆਨ ਵਿਹੂਣਾ ਖੰਡਿਤ।
ਊਧੋ ਕਰਮਾਂ ਦੀ ਗਤ ਨਿਆਰੀ।
ਖਲ ਰਾਜਾ, ਰਾਜਾ ਭੇਖਾਰੀ।

ਕਣਵ ਰਿਖੀ ਫਿਰ ਕਰੇ ਵਿਚਾਰ।
ਚੰਗਾ ਹੈ ਲੱਥਾ ਹੀ ਭਾਰ।
ਬੀਤ ਗਿਆ ਹੈ ਅੰਧਾ ਸਾਲ।
ਕੁੱਖ ਰਾਣੀ ਦੇ ਪਲਦਾ ਬਾਲ।
ਸਾਰਦੂਤ ਸਾਰੰਗਧਰ ਸੰਗੀ।
ਨਾਲ ਗੌਤਮੀ ਜਾਵੇ ਚੰਗੀ।
ਜਾਵੇ ਆਪਣੇ ਘਰ ਸ਼ਕੁੰਤਲਾ।
ਕਰੇ ਵਿਚਾਰੀ ਦਾ ਰੱਬ ਭਲਾ।
ਕੰਨੋਂ ਕੱਚੇ ਹੁੰਦੇ ਰਾਜੇ।
ਭੁੱਲ ਜਾਂਦੇ ਨੇ ਕੀਤੇ ਵਾਅਦੇ।
ਹੋਵੇ ਨਾ ਭੁੱਲ ਗਿਆ ਖ਼ਿਆਲ।
ਹੋਵੇ ਨਾ ਕੋਈ ਟੇਢੀ ਚਾਲ।
ਸੋਹਣਾ ਦਿਨ ਤਿੱਥ ਵਾਰ ਵਿਚਾਰ।
ਕੀਤੀ ਵਿਦਾ ਕਣਵ ਦੇ ਪਿਆਰ।

ਸਾਰਦੂਤ ਤੇ ਸਾਰੰਗਧਰ ਸੰਗ।
ਲੈ ਕੇ ਖੁਸ਼ੀਆਂ ਭਰੀ ਉਮੰਗ।
ਨਾਲ ਗੌਤਮੀ ਤੁਰੀ ਸ਼ਕੁੰਤਲਾ।
ਸ਼ਾਲਾ! ਹੋਵੇ ਸਫ਼ਲ ਯਾਤਰਾ।
ਆਖ ਅਲਵਿਦਾ ਆਸ਼ਰਮ ਤਾਈਂ।
ਤੁਰਪੇ ਚਾਰੇ ਚਾਈਂ-ਚਾਈਂ।
ਤੁਰਪੇ ਰੱਬ ਆਸਰਾ ਲੈ ਕੇ।
ਤੁਰਪੇ ਨਾਮ ਖੁਦਾ ਦਾ ਲੈ ਕੇ

ਸ਼ਕੁੰਤਲਾ ॥89॥