ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਫਲ ਦੇ ਵਿਚ ਲੱਗਦਾ ਨਹੀਂ,
ਤੇ ਕੱਲਾ ਦਿਲ ਘਬਰਾਂਦਾਂ ਏ।
ਕੋਈ ਸਿਆਣਾ ਦੱਸੇ ਆ ਕੇ,
ਡੁੱਬਾਂ ਕਿਹੜੀ ਨਹਿਰ ਕੁੜੇ।
ਪਹਿਲਾ ਰੋਗ ਇਸ਼ਕ ਤੇਰੇ ਦਾ,
ਦੂਜਾ ਰੋਗ ਜੁਦਾਈ ਦਾ।
ਹੁਸਨ ਇਸ਼ਕ ਦੀ ਚੱਲ ਉਪਰੋਂ,
ਆਈ ਸਿਖਰ ਦੁਪਹਿਰ ਕੁੜੇ।
ਦਰ ਦਰ ਠੇਡੇ ਖਾਂਦੀ ਫਿਰਦੀ,
ਹਾਣੀ ਬਿਨਾਂ ਜਵਾਨੀ ਨੀ।
ਜਿਉਂ ਕੋਈ ਜੰਗਮ ਦਰ ਦਰ ਜਾ ਕੇ,
ਮੰਗਦਾ ਫਿਰਦਾ ਖ਼ੈਰ ਕੁੜੇ।
ਟੁੱਟੀ ਦਾ ਕੀ ਲਾਜ ਬਨਾਈਏ,
ਲੱਗੀਆਂ ਦਾ ਭਰਵਾਸਾ ਕੀ।
ਕੰਢੇ ਲੱਗੇ ਤਾਂ ਹੀ ਜਾਣਾ,
ਅਜੇ ਤਾਂ ਬੇੜੀ ਲਹਿਰ ਕੁੜੇ।
ਵਸਦੀ ਵੇਖ ਵਿਸਾਖ ਅਸਾਂ ਨੂੰ,
ਸੜੇ ਸਰੀਕਾਂ ਸਾਰਾ ਨੀ।
ਦੇਖ ਜਵਾਨੀ ਮੇਰੀ ਸਾਰੀ,
ਦੁਨੀਆਂ ਪੈ ਗਈ ਵੈਰ ਕੁੜੇ।
ਜੇਠ
ਜੇਠ ਸਾਡੇ ਦੀਆਂ ਦੂਰ ਬਲਾਈਂ,
ਬ੍ਰਿਹੋਂ ਨੇ ਐਸੀ ਅੱਗ ਲਾਈ।
ਇਸ਼ਕ ਸਾਡੇ ਦੀਆਂ ਢਿੱਡੀ ਪਈਆਂ,
ਸੜ ਸੁੱਕ ਗਈਆਂ ਦਲੀਲਾਂ ਨੇ।
ਰੁੱਖੀ ਰੁੱਤ ਲੋਆਂ ਦੀ ਆਈ,
ਲੋਆਂ ਸਾਡੀ ਰੱਤ ਸੁਕਾਈ,

1. ਪੀਲਾਂ- ਰੇਤਲੇ ਇਲਾਕੇ ਦੇ ਵਣ ਨਾਮੀ ਰੁੱਖ ਨੂੰ ਲੱਗਣ ਵਾਲੇ ਇਕ ਫਲ ਪੀਲੂ ਦਾ ਬਹੁਵਚਨ) ਜੋ ਲੋਆਂ ਚੱਲਣ ਨਾਲ ਹੀ ਪੱਕਦਾ ਹੈ।

ਸ਼ਕੁੰਤਲਾ ॥81॥