ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੱਤ ਸਮੁੰਦਰਾਂ ਜਿੰਨੇ ਦੁੱਖੜੈ।
ਬ੍ਰਿਹੋਂ ਬੜਵਾ ਦਿਲ ਚੋਂ ਪੀਵੋ,
ਭਰ ਭਰ ਰੱਤ ਕਟੋਰੀ।
ਕਿਸ ਨੂੰ ਹਾਲ ਕਹਾਂ ਦੁਖਿਆਰੀ,
ਕੌਣ ਸੁਣੇ ਜਦ ਤੂੰ ਨਾਂ ਸੁਣਿਆ।
ਮੈਂ ਤਾਂ ਪੱਤਾ ਪੱਤਾ ਪੁਣਿਆ,
ਜੱਗ ਤੋਂ ਕਿਵੇਂ ਲੁਕਾਵਾਂ ਸਜਣਾਂ,
ਐਡੀ ਵੱਡੀ ਚੋਰੀ।
ਬੁੱਧਵਾਰ ਹੁਣ ਵਿਸਰ ਗਈ ਸੁੱਧ
ਜਿਸਨੂੰ ਹਾਲ ਕਹਾਂ ਪਰਦੇਸਣ
ਕੌਣ ਸੁਣੇ ਦੁੱਖ ਇੱਕ ਪ੍ਰੀਤਮ ਬਿਨ
ਪਰਦੇਸੀ ਸੰਗ ਤਾਂ ਪਾਕੇ
ਹੁਣ ਪਛਤਾਏ ਗੋਰੀ।
ਕੰਮ ਇਸ਼ਕ ਦਾ ਹੋਇਆ ਨਾ ਸੁਧ।
ਦੁੱਖ ਦੇ ਪਰਬਤ ਚੜ੍ਹਦੀ ਜਾਵਾਂ,
ਫ਼ਿਕਰ ਦੇ ਸਾਗਰ ਲਹਿੰਦੀ ਜਾਵਾਂ।
ਸੋਚਾਂ ਦੇ ਵਹਿਣਾਂ ਵਿਚ ਵਹਿੰਦੀ,
ਜਾਵਾਂ ਮੱਲੋਂ ਜੋਰੀ।
ਗਲ ਫਾਹੀ ਪਾਈ ਮੈਂ ਸਿਰ ਖੁਦ
ਕਿਸ ਸਿਰ ਦੋਸ਼ ਧਰਾਂ ਦੁਖਿਆਰੀ,
ਬਿਨ ਸੋਚੇ ਸਮਝੇ ਮੈਂ ਹਾਰੀ।
ਆਪੇ ਗੱਲ ਵਿਗਾੜੀ ਮੈਂ ਜੋ,
ਬਿਨਾਂ ਵਿਚੋਲੇ ਤੋਰੀ।
ਗੁਰੂਵਾਰ ਗੁਰ ਕੋਈ ਨਾ ਮਿਲਿਆ।
ਜੇ ਗੁਰ ਗੱਲ ਸਮਝਾਈ ਹੁੰਦੀ,

1. ਬੜਵਾ-ਬੜਵਾ ਅਗਨੀਂ ਜੋ ਇਕ ਮਿਥਿਹਾਸਕ ਥਾਂ ਹੈ ਜਿਸ ਵਿਚ ਸਮੁੰਦਰ ਵਿਚ ਪੈਣ ਵਾਲੀਆਂ ਸਾਰੀਆਂ ਨਦੀਆਂ ਦਾ ਪਾਣੀ ਸਮਾਈ ਜਾਂਦਾ ਹੈ।

ਸ਼ਕੁੰਤਲਾ ॥78॥