ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਿਸ ਦਾ ਸੁੱਚਾ ਸੁੰਦਰ ਤਨ ਸੀ।
ਸਿੰਬਲ ਦੇ ਤੂੰਬਿਆਂ ਵਿਚ ਵਿਰਦੀ,
ਕੋਈ ਕੁੰਜ ਲਪੇਟੀ ਨਾਗਿਣ ਸੀ।
ਕਿਸੇ ਅਦਨ ਬਾਗ਼ ਦੀ ਮਾਲਣਿ ਸੀ,
ਕੋਈ ਸ਼ਾਲ ਲਪੇਟੀ ਦੁਲਹਨ ਸੀ।

(ਸਫ਼ਾ- 28)


ਲੇਖਕ ਨੇ ਕਈ ਥਾਵਾਂ ਤੇ ਨਾਇਕ ਤੇ ਨਾਇਕਾ ਦਾ ਸਰਾਪਾ ਵੀ ਖੂਬ ਚਿਤਰਿਆ ਹੈ। ਸਰਾਪਾ ਤੇ ਬਾਰਾਂਮਾਹ ਦੀ ਸ਼ੈਲੀ ਪੰਜਾਬੀ ਸਾਹਿਤ ਦੀ ਪੰਪਰਾ ਦੇ ਵਿਸ਼ੇਸ਼ ਅੰਗ ਹਨ ਜਿਸਨੂੰ ਬੜੀ ਚਾਬਕ-ਦਸਤੀ ਨਾਲ ਨਿਭਾਇਆ ਗਿਆ ਹੈ! ਪਰ ਕਈਆਂ ਥਾਵਾਂ ਤੇ ਸੰਗਾਰ-ਰਸ ਦਾ ਬਿਆਨ ਕੁਝ (Erotic) ਹੋ ਗਿਆ, ਜਿਵੇਂ-
ਤਾਂਹੀਓਂ ਤੇਰੀਆਂ ਨਰਮ ਕਲਾਈਆਂ,
ਮੁੜ-ਮੁੜ ਰਹੀਆਂ ਜਾ।
ਪੋਟੇ ਤੇਰੀਆਂ ਉਂਗਲੀਆਂ ਦੇ
ਨੀਲੀ ਮਾਰਨ ਭਾਅ।
ਦੇਖਦਿਆਂ ਹੀ ਚਿਹਰਾ ਤੇਰਾ,
ਰੱਤਾ ਹੋ ਚੱਲਿਆ।
ਜਿਉਂ ਗੇਰੂ-ਪੱਥਰ ਧੁੱਪ ਦੀ,
ਗਰਮੀ ਨਾਲ ਪਾਟ ਗਿਆ।
.... ... ... ... ... ...

ਅੱਜ ਸੁਬ੍ਹਾ ਤੋਂ ਹਿਕ ਤੇਰੀ ਦਾ,
ਘਟਿਆ ਨਈਂ ਅਕੜਾ।
ਤੇਰੀ ਬੇਹੋਸ਼ੀ ਵਿਚ ਵੀ,
ਅਸੀਂ ਕੀਤੇ ਕਈ ਉਪਾਅ।
ਤੇਰੀਆਂ ਬੁੱਬੀਆਂ ਤੇ ਖਸ਼-ਖਸ਼ ਤੇ,