ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਾਨੋ ਵੱਡਿਆ ਦੇ ਬੋਲ ਦੀ,
ਉਹ ਨਕਲ ਰਹੇ ਨੇ ਲਾਹ।
ਕਾਵਾਂ ਦੇ ਬੱਚਿਆਂ ਕਾਂ ਕਾਂ ਦੀ,
ਦਿੱਤੀ ਰੌਲੀ ਪਾ।
ਘੁੱਗੀਆਂ ਦੇ ਬੱਚੇ ਮੋਨ ਧਾਰ,
ਲਿਵ ਰੱਬ ਨਾ ਬੈਠੇ ਲਾ।
ਅਨਸੂਆ
ਮੱਛਲੀਆਂ ਹੋ ਕੇ ਖੀਵੀਆਂ,
ਅੱਜ ਨਦੀਏ ਰਹੀਆਂ ਨਹਾ।
ਭਾਰ ਖੰਭਾਂ ਦਾ ਤੋਲ ਕੇ,
ਟੋਕੇ ਵੀ ਲਾਇਆ ਦਾਅ।
ਮਾਨੋ ਗੋਕਲ ਦੀਆਂ ਗੁਜਰੀਆਂ,
ਰਹੀਆਂ ਜਮਨਾ ਤੱਟ ਨਹਾ।
ਤੇ ਕ੍ਰਿਸ਼ਨ ਸਾਉਲਾਂ ਲੁਕ ਕੇ,
ਉਨ੍ਹਾਂ ਨੂੰ ਦੇਖ ਰਿਹਾ।
ਸ਼ਕੁੰਤਲਾ
ਕਿੰਨੀ ਸੋਹਣੀ ਉਪਵਨ ਦੇ ਵਿਚ,
ਵਗੇ ਪੁਰੇ ਦੀ ਵਾ।
ਇਉਂ ਲੱਗਦੀ ਮੁੜ-ਮੁੜ ਜਿਸ ਤਰ੍ਹਾਂ,
ਇਹ ਮੈਨੂੰ ਰਹੀ ਬੁਲਾ।
ਮੈਂ ਆਪੇ ਦੇ ਵਿਚ ਗੁੰਮ ਹਾਂ,
ਜਿਵੇਂ ਚੜ੍ਹਿਆ ਕੋਈ ਨਸ਼ਾ।
ਅੱਜ ਭੋਰਾ ਕਲੀਆਂ ਚੁੰਮਦਾ,
ਮੈਥੋਂ ਜਰਿਆ ਨਹੀਂ ਜਾਂਦਾ।
ਪ੍ਰੇਮਵਿਦਾ
ਹਾਂ ਦੇਖ ਨੀ ਅੜੀਏ, ਪਾਪੀ ਭੌਰਾ,
ਕੀ ਕੀ ਨਖਰੇ ਕਰਦਾ।
ਉਸ ਭੋਲੀ ਭਾਲੀ ਕਲੀ ਦਾ,
ਉਸ ਅੰਗ -ਅੰਗ ਟੋਹ ਸੁਟਿਆ।

1. ਟੋਕਾ- ਇਕ ਪੰਛੀ ਜੋ ਪਾਣੀ ਵਿਚ ਫਿਰਦੀਆਂ ਮੱਛਲੀਆਂ ਨੂੰ ਦਾਅ ਲਾ ਕੇ ਚੁੱਕ ਲੈ ਜਾਂਦਾ ਹੈ।

ਸ਼ਕੁੰਤਲਾ॥59॥