ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰੁੱਖਾਂ ਓਹਲੇ ਪੱਬਾਂ ਭਾਰ।
ਲੁਕ-ਲੁਕ ਰਾਜਾ ਕਰੋ ਦੀਦਾਰ।

ਭੌਰਾ ਇਕ ਆਇਆ ਗੁਸਤਾਖ।
ਰਾਣੀ ਦੁਆਲੇ ਹੋਇਆ ਖ਼ਾਸ।
ਮੁੜ-ਮੁੜ ਆਵੇ ਮੁੰਹ ਦੇ ਵੱਲੀ।
ਕੀਤੀ ਓਸ ਸ਼ਕੁੰਤਲਾ ਝੱਲੀ।
ਉਹ ਉਡਾਵੇ, ਉਹ ਮੁੜ ਆਵੇ।
ਉਹ ਨਾ ਛੱਡੇ ਉਹ ਛੁਡਾਵੇ।
ਡੇਢ ਘੜੀ ਇਹ ਹੋਇਆ ਜੰਗ।
ਕਰਲੀ ਰਾਣੀ ਭੌਰੇ ਤੰਗ।
ਹੋਈ ਸ਼ਕੁੰਤਲਾ ਸਾਹੋ-ਸ਼ਾਹ।
ਚੱਲਦੀ ਦਿੱਸੇ ਨਾ ਕੋਈ ਵਾਹ।
ਬੋਲ ਉੱਠੀ ਰਾਣੀ ਚਿੱਲ੍ਹਾ ਕੇ।
‘ਕੋਈ ਛੁਡਾਵੇ ਇਸ ਤੋਂ ਆ ਕੇ।

ਝਾੜ ਓਹਲਿਉਂ ਝੱਟ ਦੁਸ਼ਿਅੰਤ।
ਆਣ-ਸਾਹਮਣੇ ਹੋਇਆ ਅੰਤ।
ਡਾਢੀ ਡਾਢੇ ਬਣਤ ਬਣਾਈ।
ਪਿਆਸੇ ਕੋਲ ਨਦੀ ਚੱਲ ਆਈ।
ਸਾਡੇ ਏਥੇ ਹੁੰਦਿਆਂ ਜਾਣੀ।
ਕੌਣ ਕਰੇ ਤੈਨੂੰ ਤੰਗ ਰਾਣੀ।
ਰਾਜ ਵਿਚ ਦੁਸ਼ਿਅੰਤ ਦੇ ਕਿਹੜਾ।
ਮੁਨਿ-ਕੰਨਿਆਂ ਤੰਗ ਕਰਦਾ ਜਿਹੜਾ।
ਉਸਦੀ ਦੇਈਏ ਅਲਖ ਮੁਕਾ।
ਖੁਰਾ-ਖੋਜ ਦੇਈਏ ਮਿਟਾ।

ਹੋਈ ਸ਼ਕੁੰਤਲਾ ਖੜੀ ਹੈਰਾਨ।
ਕੌਣ ਅਜਨਬੀ ਇਹ ਮਹਿਮਾਨ।
ਇਸ ਦੀ ਸੁੰਦਰ ਅਜਬ ਨੁਹਾਰ।
ਜਾਪੇ ਇਹ ਕੋਈ ਰਾਜਕੁਮਾਰ।
ਪੁਰਵੰਸ਼ੀ ਰਾਜਾ ਕੁਲਵੰਤ
ਹੋਵੇ ਨਾ ਇਹ ਖ਼ੁਦ ਦੁਸ਼ਿਅੰਤ।
ਭੌਰਾ ਉੱਡ ਗਿਆ ਇਕ ਪਾਸੇ।

ਸ਼ਕੁੰਤਲਾ