ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਾਸੇ ਸਹਿਮ ਖੜੋਤੀਆਂ,
ਕੁਝ ਜੰਗਲੀ ਝਿੜੀਆਂ ਨੀ।
ਜੋ ਗੁੱਥਮ-ਗੁੱਥਾ ਹੋ ਕੇ,
ਆਪੋ ਵਿਚ ਜੁੜੀਆਂ ਨੀ।
ਜਿਉਂ ਝਾਟਮਝੀਏ ਹੋ ਪਈਆਂ,
ਸੌਕਣਾਂ ਦੋ ਲੜੀਆਂ ਨੀ।
ਇਨ੍ਹਾਂ ਵਿਚ ਸਹਿਮੀਆਂ ਬੈਠੀਆਂ,
ਜ਼ੁਲਮਾਂ ਤੋਂ ਡਰੀਆਂ ਨੀ।
ਘੁੱਗੀਆਂ ਤੇ ਗੁਟਾਰਾਂ ਨੀ,
ਸੋਹੜੀਆਂ ਤੇ ਚਿੜੀਆਂ ਨੀ।
ਕਿਸੇ ਲੱਕੜਹਾਰੇ, ਪੈਰ ਤੋਂ,
ਸਿਰ ਤੀਕਰ ਘੜੀਆਂ ਨੀ।
ਕੁਝ ਬਿਜਲੀ ਮਾਰੀਆਂ ਨੀ,
ਕੁਝ ਅਗਨੀ ਸੜੀਆਂ ਨੀ।
ਫਿਰ ਵੀ ਸੀਰਤ ਦੀਆਂ ਜੋ,
ਉਦਾਰ ਨੇ ਬੜੀਆਂ ਨੀ।
ਕਈ ਪ੍ਰੇਮੀ ਜੋੜਿਆਂ ਦੇ,
ਅਹਿਸਾਨੀ ਖੜੀਆਂ ਨੀ।
ਜਿਨ੍ਹਾਂ ਦੀਆਂ ਕੁੱਖਾਂ ਇਸ਼ਕ ਵਿਚ,
ਬਾਗ਼ੀ ਹੋ ਖੜੀਆਂ ਨੀ।
ਉਹ ਡਰ ਖਾ ਕੇ ਕਿਸੇ ਕਲੰਕ ਦਾ,
ਝਿੜੀਆਂ ਲੜ ਲੜੀਆਂ ਨੀ।
ਕਈ ਵਾਰ ਜਨੇਪਾ ਕੱਟਣ ਲਈ,
ਕੁੱਝ ਕੁਆਰੀਆਂ ਛੜੀਆਂ ਨੀ।
ਝਿੜੀਆਂ ਨੂੰ ਪੇਕਾ ਸਮਝ ਕੇ,
ਝਿੜੀਆਂ ਵਿਚ ਵੜੀਆਂ ਨੀ।
ਅੱਜ ਮਿਮਟ-ਸਿਮਟ ਕੇ ਬੈਠੀਆਂ,
ਜਿਉਂ ਸੱਥਰੀ ਬੁੜੀਆਂ ਨੀ।
ਪਾ-ਪਾ ਗਲਫੜੀਆਂ ਮਿਲਦੀਆਂ,
ਆਪੋ ਵਿਚ ਜੁੜੀਆਂ ਨੀ।

ਸ਼ਕੁੰਤਲਾ॥24॥