ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/141

ਇਹ ਸਫ਼ਾ ਪ੍ਰਮਾਣਿਤ ਹੈ

ਲਿਪਟ ਗਏ ਉਹ ਇਕ ਦੂਜੇ ਨੂੰ,
ਮਿਕਨਾਤੀਸ ਜਿਵੇਂ ਲੋਹੇ ਨੂੰ।

ਜਿਉਂ ਪਾਣੀ ਪਾਣੀ ਸੰਗ ਮਿਲਿਆ,
ਸਾਹ ਕੋਈ ਹਵਾ ਵਿਚ ਜਾ ਰਲਿਆ।

ਦਿਲ ਦਿਲਬਰ ਸੰਗ ਸੀਨੇ ਬਾਲ,
ਦੋਨੇ ਚੁੰਮ ਚੁੰਮ ਹੋਏ ਬੇਹਾਲ।

ਹੋਇਆ ਵਸਲ ਤੇ ਮਿਟੇ ਵਿਸੂਰੇ,
ਦਿਲ ਵਿਚ ਵੱਜੇ ਅਨਹਦ ਤੂਰੇ।


................................
ਆਓ ਮਿਲ ਵੰਡੀਏ ਗੁੜ ਰੋੜੀ,
ਮਿਲ ਗਈ ਟਿੱਚ ਬਟਨਾਂ ਦੀ ਜੋੜੀ।

ਸ਼ਕੁੰਤਲਾ॥143॥