ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੋਈ ਸਮੇਂ ਦਾ ਪੀਰ ਪੁਗਾੜਾ ਲੱਭੋ,
ਜੋ ਸਰਾਪ ਨੂੰ ਵਰ ਵਿਚ ਬਦਲ ਦਿਖਾਵੇ।
ਰੌਸ਼ਨੀਆਂ ਦਾ ਲੱਭੋ ਕੋਈ ਮੰਜਸੱਮ,
ਭਰਮ ਅੰਧੇਰ ਦਿਲਾਂ ਦਾ ਦੂਰ ਨਸਾਵੇ।

ਸੁਣਿਓ ਨੀ, ਕੋਈ ਕਵੀ ਦੇ ਦਿਲ ਦੁਖੜੇ,
ਕਲਮ ਕੀਰਨੇ ਪਾਉਂਦੀ ਕੋਈ ਵਿਰਾਵੇ।

ਬੁੱਢੇ ਬਾਪਾਂ ਦੀ ਕੋਈ ਫੜੇ ਡੰਗੋਰੀ,
ਮਾਂ ਦੀ ਮਮਤਾ ਦਾ ਕੋਈ ਮੁੱਲ ਪਾਵੇ।

ਕੋਈ ਅਨਾਥਾਂ ਦਾ ਮਾਂ-ਪਿਓ ਬਣ ਬਹੁੜੇ,
ਭੁੱਖੇ ਪਿਆਰ ਦਿਲਾਂ ਦੀ ਭੁੱਖ ਮਿਟਾਵੇ।

ਕਾਨ੍ਹ ਫੇਰ ਕੋਈ ਲੱਭੋ ਕਰਨੀ ਵਾਲਾ,
ਕਨਸ ਕੁਵਲੀਆਂ ਪੀੜ ਕੁਰਾਹੋਂ ਲਾਹਵੇ

ਗੋਕਲ ਵਿਚ ਗ਼ਮਗੀਨ ਗੁਜ਼ਰੀਆਂ ਤਾਈਂ,
ਪ੍ਰੇਮ ਦੀ ਮਿੱਠੀ ਮੁਰਲੀ ਤਾਨ ਸੁਣਾਵੇ

ਮੋਹ ਮਾਇਆ ਵਿਚ ਫਸੇ ਅਰਜਨਾਂ ਤਾਈਂ,
ਗੁੜ੍ਹ ਗਿਆਨ ਦੀ ਗੀਤਾਂ ਫੇਰ ਸੁਨਾਵੇ।

1. ਮੁਜੱਸਮ - ਸਮੂਹ
2. ਕਾਨ੍ਹ - ਕਿਸ਼ਨ
3. ਕਨਸ - ਕ੍ਰਿਸ਼ਨ ਜੀ ਦਾ ਮਾਮਾ ਜੋ ਇਕ ਪਾਪੀ ਰਾਜਾ ਸੀ।
4. ਕੁਵਲੀਆ ਪੀੜ - ਇਕ ਹਾਥੀ ਦਾ ਨਾਮ ਜਿਸ ਦੁਆਰਾ ਕਨਸ ਨੇ ਕ੍ਰਿਸ਼ਨ ਜੀ ਨੂੰ ਮਰਾਵਾਉਣ
ਦੀ ਕੋਸ਼ਿਸ਼ ਕੀਤੀ।
5. ਗੋਕਲ - ਉਸ ਪਿੰਡ ਦਾ ਨਾਮ ਜਿਥੇ ਕ੍ਰਿਸ਼ਨ ਜੀ ਦੀ ਪਾਲਣਾ-ਪੋਸਣਾ ਹੋਈ।
6. ਪੂਤਨਾ - ਇਕ ਦਾਈ, ਜਿਸਨੇ ਕਨਮ ਦੇ ਕਹਿਣ ਤੇ ਆਪਣੇ ਥਣਾਂ ਨੂੰ ਜ਼ਹਿਰ ਲਾ ਕੇ ਕ੍ਰਿਸ਼ਨ
ਨੂੰ ਚੰਘਾਉਮ ਦੀ ਅਸਫ਼ਲ ਕੋਸ਼ਿਸ਼ ਕੀਤੀ ਇੱਥੇ ਪੂਤਨਾ ਤੋਂ ਭਾਵ ਸਰਮਾਏਦਾਰੀ ਨਜ਼ਾਮ ਤ ਲਿਆ ਜਾਵੇ ਜੋ ਵਿਕਾਸ ਸ਼ੀਲ ਦੇਸ਼ਾਂ ਦੀਆਂ ਪਲਮ ਰਹੀਆਂ ਆਰਥਿਕਤਾਵਾਂ ਵਿਚ। ਆਪਣੀਆਂ ਨੀਤੀਆਂ ਦੁਆਰਾ ਜ਼ਹਿਰ ਘੋਲ ਰਹੀ ਹੈ।

ਸ਼ਕੁੰਤਲਾ॥10॥