ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਕੀ ਚੀਜ਼ ਹੈ? ਜਿਥੇ ਕੌਮ ਵਿਚ ਪਤਿਤ ਪੁਰਸ਼ ਤੇ ਪਤਿਤ ਇਸਤ੍ਰੀਆਂ ਭੀ ਹਨ, ਉਥੇ ਅਜਿਹੇ ਭੈਣ ਭਰਾ ਭੀ ਹਨ, ਜਿਨਾਂ ਨੂੰ ਸੰਸਾਰ ਦੀ ਕੋਈ ਨਿੰਦਾ ਉਸਤਤ ਉਨ੍ਹਾਂ ਨੂੰ ਸੋਚੇ ਤੇ ਸ਼ੁਧ ਖ਼ਿਆਲਾਂ ਤੋਂ ਦੂਰ ਨਹੀਂ ਕਰ ਸਕਦੀ।
ਇਸ ਲਈ ਇਸਤ੍ਰੀਆਂ ਦੇ ਸਤ ਦਾ ਸਭ ਤੋਂ ਵਡਾ ਰੱਖਿਅਕ ਉਨਾਂ ਦਾ ਵਿਸ਼ਵਾਸ ਤਬਾ ਦਿਲ ਦਾ ਤੇਜਸੀ ਤੇ ਸਾਹਸ ਪੂਰਣ ਹੋਣਾ ਹੀ ਹੈ। ਇਸ ਦਾ ਦੂਜਾ ਉਪਾਉ ਪਤੀ ਵਿਚ ਸੱਚੀ ਸ਼ਰਧਾ ਤੇ ਪ੍ਰੇਮ ਹੈ। ਤੀਜਾ ਆਪਣਾ ਪਾਪ ਹੀਣ ਦਿਲ, ਆਤਮ ਸੰਜਮ ਤੇ ਅਭਿਆਸ। ਚੌਥਾ ਇਸ ਚਲਦੇ ਦੇ ਸਮੇਂ ਵਿਚ ਹਰੇਕ ਮਨੁਖ ਨੂੰ ਚਾਹੀਦਾ ਹੈ ਕਿ ਉਹ ਬਹੁਤ ਸਮਝ ਸੋਚ ਕੇ ਆਪਣੀਆਂ ਜ਼ਿੰਮੇਵਾਰੀਆਂ ਦਾ ਖਿਆਲ ਰਖ ਕੇ ਮਿਤ੍ਰ ਚਣੇ। ਬਹੁਤੇ ਮਨੁਖਾਂ ਨਾਲ ਬਹੁਤਾ ਮਿਲਾਪ ਕਦੇ ਸੁਖਦਾਈ ਨਹੀਂ ਹੁੰਦਾ। ਇਸ ਜੀਵਨ ਵਿਚ ਦੋ ਇਕ ਸੱਚੇ ਮਿਤ੍ਰ ਹੀ ਚੁਣਨ ਦਾ ਯਤਨ ਕਰਨਾ ਚਾਹੀਦਾ ਹੈ। ਅਜਿਹਾ ਇਕ " ਵੀ ਮਿਲ ਜਾਵੇ, ਜੋ ਸਚਾਈ ਨਾਲ ਨਿਰਬਾਹ ਕਰ ਸਕੇ; ਤਾਂ ਸਮਝ, ਕਿ ਸਾਨੂੰ ਸਭ ਕੁਝ ਮਿਲ ਗਿਆ, ਕਿਉਂਕਿ ਸੱਚੇ ਮਿਤ੍ਰ ਨਾਲੋਂ ਵਧ ਕੇ ਦੂਜੀ ਦੁਰਲਭ ਚੀਜ਼ ਦੁਨੀਆਂ ਵਿਚ ਹੋਰ ਕੋਈ ਨਹੀਂ।
ਜੇਕਰ ਇਸਤ੍ਰੀ ਪੱਕੀ, ਸੱਚੀ ਤੇ ਸਤੀ ਹੋਵੇ ਤਾਂ ਉਸ ਨੂੰ ਕੋਈ ਨਹੀਂ ਡੇਗ ਸਕਦਾ ਤੇ ਜਦ ਤਕ ਕੋਈ ਇਸਤੀ ਆਪਣੇ ਮਨ ਨੂੰ ਪਰ ਪੁਰਸ਼ ਦੇ ਵਿਕਾਰਾਂ ਤੋਂ ਬਚਾ ਕੇ ਰੱਖਦੀ ਹੈ, ਜਦ ਤਕ ਉਹ
ਸੱਚੇ ਦਿਲੋਂ ਪਤੀ ਦਾ ਭਲਾ ਚਾਹੁਣ ਵਾਲੀ ਹੈ, ਤਦ ਤਕ ਜਬਰਨ ਉਸ ਦੀ ਮਰਜ਼ੀ ਨਾ ਹੋਣ ਪਰ ਵੀ ਉਸ ਦਾ ਸਰੀਰ ਜੇਕਰ ਅਪਵਿ ਹੋ ਜਾਵੇ, ਤਾਂ ਉਸ ਦੇ ਸਤ ਵਿਚ ਕੋਈ ਫ਼ਰਕ ਨਹੀਂ ਪੈ ਸਕਦਾ ਅਜਿਹੀ ਦਸ਼ਾ ਵਿਚ ਉਸ ਦੇ ਪਤੀ ਦਾ ਇਹ ਫ਼ਰਜ਼ ਹੈ ਕਿ ਆਪਣੀ ਪਤਨੀ ਨੂੰ ਉਹ ਪਹਿਲੇ ਦੀ ਤਰਾਂ ਹੀ ਆਪਣੇ ਦਿਲ ਵਿਚ ਥਾਂ ਦੇਵੇ ਅਥਵਾ ਪਿਆਰ ਕਰੋ।

-੯੧-