ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਵਡਿਆਈ ਪ੍ਰਾਪਤ ਕਰਨ ਦੇ ਗੁਣ ਮਾਤਾ ਦੇ ਦੁਧ ਤੋਂ ਹੀ ਪ੍ਰਾਪਤ ਕੀਤੇ ਹਨ ।

ਸੰਸਾਰ ਵਿਚ ਅਜਿਹੇ ਦਿ੍ਰਸ਼ਟਾਂਤ ਬਹੁਤ ਸਾਰੇ ਦਿਸਣਗੇ ਜਿਥੇ ਪਿਤਾ ਦੇ ਅਯੋਗ ਹੋਣ ਪਰ ਭੀ ਮਾਤਾ ਦੀ ਯੋਗਤਾ ਨਾਲ ਸੰਤਾਨ ਉੱਤਮ ਹੋਈ ਹੈ। ਪਰ ਅਲ੍ਹੜ ਤੇ ਬੇ-ਸਮਝ ਮਾਵਾਂ ਦੀ ਸੰਤਾਨ ਲਾਇਕ ਪਿਤਾ ਦਵਾਰਾ ਉਤਮ ਹੋਣ ਦੇ ਦ੍ਰਿਸ਼ਟਾਂਤ ਬਹੁਤ ਘਟ ਮਿਲਣਗੇ ।

ਜਿਸ ਘਰ ਵਿਚ ਇਸਤ੍ਰੀ ਸੁਘੜ, ਸੁਚੱਜੀ ਪੜ੍ਹੀ ਲਿਖੀ ਸਦਾਚਾਰ ਤੇ ਮਿੱਠੇ ਸੁਭਾ ਵਾਲੀ ਹੋਵੇ ਉਹ ਗਰੀਬ ਘਰ ਭੀ ਸਰਗ ਦਾ ਨਮੂਨਾ ਹੈ । ਇਸ ਦੇ ਉਲਟ ਜਿਸ ਘਰ ਵਿਚ ਇਸਤ੍ਰੀ ਭੈੜੇ ਸੁਭਾਵ ਦੀ, ਬੇਸਮਝ, ਕੁਚੱਜੀ ਤੇ ਅਲ੍ਹੜ ਹੋਵੇ ਉਹ-ਭਾਵੇਂ ਲਖ-ਪਤੀ ਦਾ ਘਰ ਭੀ ਹੋਵੇ ਤਾਂ ਭੀ ਨਰਕ ਹੈ । ਇਸ ਲਈ ਸੁਖ ਸ਼ਾਂਤੀ ਲਈ ਘਰ ਨੂੰ ਨਰਕ ਸਰਗ ਬਨਾਉਣਾ ਇਸਤ੍ਰੀ ਦਾ ਹੀ ਕੰਮ ਹੈ।

ਪੁਤਰਾਂ ਦੀ ਯੋਗਤਾ, ਧੀਆਂ ਦੀ ਯੋਗਤਾ ਵਧਾਣ ਲਈ ਸਹਾਇਤਾ ਨਹੀਂ ਦੇ ਸਕਦੀ । ਜਿੰਨੀ ਕਿ ਧੀਆਂ ਦੀ ਯੋਗਤਾ, ਪੁਤਰਾਂ ਦੀ ਯੋਗਤਾ, ਵਧਾਣ ਲਈ ਦੇ ਸਕਦੀ ਹੈ । ਇਸ ਲਈ ਘਰੋਗੀ ਸਿਖਿਆ ਦਫਾਰਾ ਲੜਕੀਆਂ ਨੂੰ ਪੂਰੀ ਤਰ੍ਹਾਂ ਸਿਖਿਆ ਦੇਣੀ ਚਾਹੀਦੀ ਹੈ ।

ਇਨ੍ਹਾਂ ਵਿਚਾਰਾਂ ਨੂੰ ਮੁਖ ਰਖਦਿਆਂ ਹੋਇਆਂ ਹੀ ਇਹ ਪੁਸਤਕ ਲਿਖੀ ਹੈ। ਇਸ ਪੁਸਤਕ ਵਿਚ ਇਹ ਦਸਣ ਦਾ ਯਤਨ ਕੀਤਾ ਗਿਆ ਹੈ ਕਿ ਲੜਕੀਆਂ ਸਹੁਰੇ ਘਰ ਜਾ ਕੇ-ਪਤੀ ਅਥਵਾ ਉਸ ਦੇ ਹੋਰ ਸੰਬੰਧੀਆਂ ਨੂੰ ਸੁਖੀ ਕਰਕੇ ਕਿਵੇਂ ਕੌਮ ਤੇ ਦੇਸ਼ ਉੱਨਤ ਕਰਨ ਲਈ ਸਾਧਨ ਕਰਦੀਆਂ ਹੋਇਆਂ ਆਪ ਭੀ ਹਰ ਤਰ੍ਹਾਂ ਸੁਖੀ ਹੋ ਸਕਦੀਆ

ਤਿਲੋਕ ਸਿੰਘ ਵੈਦ

-੯-