ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੀਬ੍ਰਤ

ਪਤਿਬ੍ਰਤਾ ਦਾ ਅਰਥ ਹੈ ਤਨ, ਮਨ ਕਰ ਕੇ ਪਤੀ ਦਾ ਭਲਾ ਮੰਗਣਾ ਤੇ ਉਸ ਦੇ ਬਿਨਾਂ ਸਰੀਰਕ ਸੁਖਾਂ ਭੋਗਾਂ ਲਈ ਹੋਰ ਕਿਸੇ ਪੁਰਸ਼ ਨੂੰ ਨਾ ਚਾਹੁਣਾ । ਜਿਹੜੀਆਂ ਸ਼ਰਮੋ ਸ਼ਰਮੀ, ਡਰ ਜਾਂ ਹੋਰ ਕਿਸੇ ਕਾਰਨ ਆਪਣੀ ਸਰੀਰਕ ਪਵਿਤ੍ਰਤਾ ਰੱਖਦੀਆਂ ਹਨ, ਉਹ ਸੱਚੇ ਅਰਥਾਂ ਵਿਚ ਪਤੀਬ੍ਰਤਾ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਮਨ ਵਿਚ ਤਾਂ ਅਪਵਿਤ੍ਰਤਾ ਭਰੀ ਹੋਈ ਹੈ, ਉਪਰੋਂ ਭਾਵੇਂ ਉਹ ਬਚੀਆਂ ਹੀ ਰਹਿੰਦੀਆਂ ਹਨ । ਉਸ ਬਚਣ ਦਾ ਕਾਰਨ ਉਨ੍ਹਾਂ ਦਾ ਸੰਜਮ, ਉਨਾਂ ਦਾ ਸਦਾਚਾਰ ਅਤੇ ਆਤਮ ਬਲ ਨਹੀਂ, ਉਹ ਤਾਂ ਆਪਣੀ ਕੌਮ ਤੇ ਦੇਸ਼ ਦੇ ਬੰਧਨ ਤੇ ਬੇਇਜ਼ਤੀ ਦਾ ਡਰ ਆਦਿ ਹੈ । ਜੇਕਰ ਉਕਤ ਗਲਾਂ ਨਾ ਹੋਣ ਤਾਂ ਫੇਰ ਉਨਾਂ ਦੇ ਡਿਗਣ ਵਿਚ ਕੋਈ ਦੇਰ ਨਾ ਲਗੇ । ਇਸ ਤਰਾਂ ਉਨਾਂ ਦੀ ਕੋਈ ਖਾਸ ਵਡਿਆਈ ਨਹੀਂ । ਸੋਚੀ ਪਤੀਬ੍ਰਤਾ ਉਹ ਹੈ, ਜਿਸ ਦੇ ਮਨ ਵਿਚ ਸਰੀਰਕ ਸੁਖ ਲਈ ਪਤੀ ਦੇ ਬਿਨਾਂ ਹੋਰ ਕਿਸੇ ਦਾ ਖਿਆਲ ਦਿਲ ਵਿਚ ਵੀ ਨਾ ਆਵੇ । ਰੁਕਾਵਟਾਂ ਨਾ ਹੋਣ ਪਰ ਜੋ ਨਾ ਡਿੱਗੇ, ਉਹ ਪਤੀਬ੍ਰਤਾ ਹੈ | ਅਰਥਾਤ ਜਿਸ ਦੇ ਪਾਪ ਨੂੰ ਵੇਖਣ ਵਾਲਾ ਕੋਈ ਨਾ ਹੋਵੇ, ਉਸ ਪਰ ਸ਼ੱਕ ਕਰਨ ਵਾਲਾ ਭੀ ਕੋਈ ਨ ਹੋਵੇ, ਉਸ ਨੂੰ ਬਦਨਾਮ ਹੋਣ ਜਾਂ ਹੋਰ ਕਿਸੇ ਤਰ੍ਹਾਂ ਦਾ ਭੀ ਡਰ ਨਾ ਹੋਵੇ ਤੇ ਫੇਰ ਭੀ ਉਸ ਦਾ ਮਨ ਨਿਰਮਲ ਰਹੇ, ਉਸ ਦੇ ਮਨ ਵਿਚ ਕੋਈ ਬੁਰਾਈ ਨਾ ਆਵੇ, ਹਰ ਸਮੇਂ ਤੇ ਹਰ ਦਸ਼ਾ ਵਿਚ

-੮੨-