ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਨਿਰੂਪਣ ਕੀਤਾ ਹੈ । ਇਸਤ੍ਰੀਆਂ ਤੇ ਪੁਰਸ਼ ਦੇ ਦਿਲ, ਦਿਲਾਂ ਦੇ ਮਿਲਣ ਦੇ ਭਾਵ ਤੇ ਸੁਖਦਾਈ ਦੰਪਤੀ ਜੀਵਨ ਪਰ ਚਾਨਣਾ ਪਾਇਆ ਹੈ।*ਦੂਜਾ ਭਾਗ ਸਹੁਰੇ ਘਰ ਵਿਚ ਬੀਬੀ ਦੇ ਮਾਤਾ ਹੋਣ ਤੇ ਮਾਤਾ ਹੋਕੇ ਸੁਖ ਪ੍ਰਾਪਤ ਕਰਨ ਦੇ ਢੰਗ ਤੇ ਸੁਖ ਦੇਣ ਦੀਆਂ ਵਿਉਂਤਾਂ ਦੇ ਵੇਰਵੇ ਦਿੱਤੇ ਹਨ । ਤੀਸਰੇ*ਵਿਚ ਆਪਣੇ ਘਰਾਂ ਵਿਚ ਆ ਪਏ ਰੋਗਾਂ ਦੀਆਂ ਸਹਿਲ ਤਦਬੀਰਾਂ ਦਸੀਆਂ ਹਨ ਤੇ ਐਸੇ ਇਲਾਜ ਦੱਸੇ ਹਨ ਜੋ ਸੁਖੈਨਤਾ ਨਾਲ ਬੀਬੀਆਂ ਆਪ ਕਰ ਸਕਣ। ਅਕਸਰ ਅਹੁਰਾਂ ਘਰਾਂ ਵਿਚ ਨਿੱਕੇ ੨ ਕਾਰਨਾਂ ਤੋਂਅਰੰਭ ਹੁੰਦੀਆਂ ਹਨ ਤੇ ਸ਼ੁਰੂ ਵਿਚ ਸਾਧਾਰਨ ਹੁੰਦੀਆਂ ਹਨ। ਜੇ ਇਸਤ੍ਰੀ ਆਪ ਉਨ੍ਹਾਂ ਦੀ ਸੋਝ ਰਖਦੀ ਹੋਵੇ ਤਾਂ ਵਕਤ ਸਿਰ ਦੇ ਪ੍ਰਬੰਧ ਨਾਲ ਉਨ੍ਹਾਂ ਦਾ ਵਧਣਾ ਤੇ ਭਿਆਨਕ ਹੋਣਾ ਰੁਕ ਜਾਂਦਾ ਹੈ। ਐਸੀ ਵਾਕਫੀ ਕਿ ਜਿਸ ਨਾਲ ਬੀਬੀਆਂ ਆਪ ਮੁੱਢਲਾ ਪ੍ਰਬੰਧ ਕਰ ਲੈਣ ਬੜੀ ਜ਼ਰੂਰੀ ਸ਼ੈ ਹੈ। ਇਸ ਤਰਾਂ ਦੀ ਵਾਕਫੀ ਡਾਕਟਰਾਂ ਹਕੀਮਾਂ ਦੇ ਇਲਾਜ ਵੇਲੇ ਉਨ੍ਹਾਂ ਦੀ ਆਗਿਆ ਪਾਲਨ ਵਿਚ ਭੀ ਬੀਬੀਆਂ ਨੂੰ ਵਧੇਰੇ ਸੁਖਦਾਈ ਹੁੰਦੀ ਹੈ । ਇਸ ਵਿਚ ਰੋਗਾਂ ਦਾ ਇਲਾਜ ਤੇ ਦਿੱਤਾ ਵੇਰਵਾ ਿੲਸ ਵਿਸ਼ੇ ਤੇ ਇਕ ਬੜੀ ਲੋੜੀਂਦੀ ਵਸਤੁ ਹੈ ।

ਲਾਇਕ ਲੇਖਕ ਜੀ ਦੀ ਇਸ , ਹਿੰਮਤ ਤੇ ਮਿਹਨਤ ਦੀ ਕਦਰ ਕਰਨੀ ਤੇ ਲਾਭ ਉਠਾਉਣਾ ਹੁਣ ਪਾਠਕਾਂ ਦਾ ਤੇ ਸਰਬ ਸਾਧਾਰਨ ਦਾ ਕੰਮ ਹੈ। ਜਿਸ ਨਾਲ ਉਨ੍ਹਾਂ ਨੂੰ ਲਾਭ ਪਹੁੰਚਦਾ ਤੇ ਲੇਖਕ ਜੀ ਦੀ ਮਿਹਨਤ ਸਫਲ ਹੁੰਦੀ ਹੈ । ਤੇ ਇਹ ਸਭ ਤੋਂ ਚੰਗੀ ਪਬਲਿਕ ਵਲੋਂ ਆਪ ਦੀ ਮਹਿਮਾ ਇਹ ਹੋਵੇਗੀ ਕਿ ਸਭ ਸੱਜਣ ਇਸ ਨੂੰ ਪੜ੍ਹਨ ਤੇ ਇਸਦਾ ਪ੍ਰਚਾਰ ਕਰਨ ਜੋ ਇਸਦੇ ਲਾਭ ਪੁਜਣ ਦਾ ਦਾਇਰਾ ਵਡੇਰਾ ਹੋਵੇ । [ਭਾਈ ਸਾਹਿਬ ਭਾਈ ਵੀਰ ਸਿੰਘ ਜੀ ]

* ਇਹ ਦੋਵੇਂ ਦੂਜਾ ਤੇ ਤੀਸਰਾ) ਭਾਗ “ਮਾਂ ਤੇ ਬੱਚਾ’ ਨਾਮੀ ਪੁਸਤਕ ਵਿਚ ਅੱਡ ਪ੍ਰਕਾਸ਼ਤ ਕੀਤੇ ਗਏ ਹਨ ।