ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਲੇ ਘਰ ਦੀ ਧੀ!


ਵਿਆਹ ਦੇ ਪਿਛੋਂ ਸਹੁਰੇ ਘਰ ਚਲੇ ਜਾਣ ਪਰ ਸਦਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਬੋਲਣ ਚਾਲਣ ਤੇ ਬੈਠਣ ਉੱਠਣ ਵਿਚ ਅਲੜ-ਪੁਣਾ ਨਾ ਦਿੱਸੇ। ਵਡਿਆਂ ਨਿਕਿਆਂ ਤੇ ਬਰਾਬਰ ਦਿਆਂ ਨਾਲ ਕਿਸ ਤਰਾਂ ਵਰਤਣਾ ਚਾਹੀਦਾ ਹੈ ਇਹ ਉੱਪਰ ਦਸਿਆ ਜਾ ਚੁਕਾ ਹੈ। ਇਸ ਗੱਲ ਦਾ ਵੀ ਖਿਆਲ ਰਖਿਆ ਜਾਂਦਾ ਹੈ ਕਿ ਘਰ ਵਿਚ ਵਹੁਟੀ ਕਿਸ ਤਰਾਂ ਉਠਦੀ ਬੈਠਦੀ ਹੈ। ਸੋ ਇਹ ਗਲ ਉਸ ਦੀ ਅਕਲ ਉਤੇ ਨਿਰਭਰ ਹੈ ਕਿ ਉਹ ਆਪਣੀ ਮਿੱਠੀ ਬੋਲੀ, ਆਪਣੇ ਚੰਗੇ ਖਿਆਲ, ਆਪਣੀ ਨਿਮਰਤਾ ਤੇ ਸੇਵਾ ਨਾਲ ਸਭਨਾਂ ਦੇ ਮਨਾਂ ਤੇ ਸ਼ਾਂਤੀ ਵਰਤਾਇ। ਅਸਾਂ ਸਾਰਿਆਂ ਦਾ ਜੀਵਨ ਕਿਸ ਤਰ੍ਹਾਂ ਸੁਖੀ ਰਹੇਗਾ, ਇਹ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ। ਮੁਕਦੀ ਗੱਲ ਕਿ ਹਰ ਇਕ ਭਾਵ ਤੇ ਵਰਤਾਉ ਤੋਂ ਇਹੀ ਗੱਲ ਟਪਕਣੀ ਚਾਹੀਦੀ ਹੈ ਕਿ ਇਹ ਇਕ ਭਲੇ ਘਰ ਦੀ, ਚੰਗੀ ਸੰਗਤ ਤੇ ਸਾਫ਼ ਦਿਲ ਵਾਲ ਧੀ ਹੈ।
ਇਸ ਕੰਮ ਵਿਚ ਕਾਹਲੀ ਨਾ ਕਰੇ। ਇਹ ਆਸ ਕਦੇ ਨਹੀਂ ਕਰਨੀ ਚਾਹੀਦੀ ਕਿ ਛੇਆਂ ਸੱਤਾਂ ਦਿਨਾਂ ਵਿਚ ਹੀ ਸਹੁਰੇ ਘਰ ਵਾਲੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਜਾਣਗੇ ਜਿਵੇਂ ਕਿ ਤੁਹਾਡੇ ਜੰਮਣ ਪਾਲਣ ਵਾਲੇ ਮਾਤਾ ਪਿਤਾ, ਭੈਣ ਭਰਾਂ ਜਾਂ ਜਾਣਨ ਵੇਖਣ ਵਾਲੇ ਜਾਣਦੇ ਸਨ। ਜੇ ਅਜੇਹੀ ਆਸ ਕਰੋਗੀਆਂ ਤਾਂ ਧੋਖਾ ਖਾਓਗੀਆਂ ਜੋ ਪੇਮ ਇਕ ਦਮ ਬਹੁਤ ਛੇਤੀ ਵਧ ਜਾਂਦਾ ਹੈ, ਉਸ ਦੀ ਨੀਂਹ ਬਹੁਤ ਕਮਜ਼ੋਰ ਹੁੰਦੀ ਹੈ। ਥੋੜੀ ਜੇਹੀ ਗ਼ਲਤੀ ਹੁੰਦਿਆਂ ਹੀ ਛੇਤੀ ਟੁੱਟ ਜਾਂਦਾ ਹੈ। ਇਸ ਲਈ ਪਤੀ ਤੇ ਆਪਣੇ ਦਿਲ ਦੀ ਪਵਿਤ੍ਰਤਾ ਉਤੇ ਵਿਸ਼ਵਾਸ

-੬੮-