ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਰਹੇ, ਕੰਮ ਤੋਂ ਮੇਰਾ ਹੱਥ ਵਟਾਵੇ, ਮੇਰੇ ਨਾਂਹ ਨੁਕਰ ਕਰਦਿਆਂ ਵੀ ਪ੍ਰੇਮ ਨਾਲ ਉਹ ਕੰਮ ਪੂਰਾ ਕਰੇ ।
ਇਸ ਤਰ੍ਹਾਂ ਵਿਆਹ ਪਿਛੋਂ ਸਹੁਰੇ ਘਰ ਪਹੁੰਚਣ ਤੇ ਉਸ ਪਾਸੋਂ ਆਪਣੀ ਆਪਣੀ ਇੱਛਾ ਅਨੁਸਾਰ ਸਾਰੇ ਜਣੇ ਕੰਮ ਚਾਹੁੰਦੇ ਹਨ। ਉਹ ਅ ਥਾਂ ਉਮੀਦਾਂ ਇੰਨੀਆਂ ਵੱਡੀਆਂ ਤੋਂ ਪਿੰਨੀਆਂ ਬਹੁਤੀਆਂ ਹੁੰਦੀਆਂ ਹਨ ਕਿ ਦੁਨੀਆਂ ਵਿਚ ਚੰਗੀ ਤੋਂ ਚੰਗੀ ਤੇ ਉੱਚੇ ਤੋਂ ਉੱਚੇ ਆਦਰਸ਼ ਵਾਲੀ ਨੂੰ ਵੀ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕਦੀ । ਕਿਉਂਕਿ ਕਈ ਥਾਈਂ ਉਹ ਆਪ ਹੀ ਇਕ ਦੂਜੇ ਦੇ ਉਲਟ ਹੁੰਦੀਆਂ ਹਨ।
ਇਨਾਂ ਗੱਲਾਂ ਤੋਂ ਨਵੀਂ ਵਹੁਟੀ ਨੂੰ ਘਾਬਰਨਾ ਨਹੀਂ ਚਾਹੀਦਾ, ਕਿਉਂਕਿ ਇਹ ਉਸ ਦੇ ਇਕ ਇਮਤਿਹਾਨ ਦਾ ਵੇਲਾ ਹੁੰਦਾ ਹੈ! ਇਸ ਵੇਲੇ ਸਹੁਰੇ ਘਰ ਵਾਲੇ ਆਪਣੀ ਆਪਣੀ ਅਕਲ ਅਨੁਸਾਰ ਉਸ ਦੀ ਕਦਰ ਪਾਉਂਦੇ ਹਨ। ਇਸ ਵੇਲੇ ਵਹੁਟੀ ਸਹੁਰੇ ਘਰ ਇਕੱਲੀ ਹੁੰਦੀ ਹੈ। ਕੋਈ ਉਸ ਨੂੰ ਜਾਣਨ ਪਛਾਣਨ ਵਾਲਾ ਜਾਂ ਸਹਾਈ ਨਹੀਂ ਹੁੰਦਾ, ਉਸ ਓਪਰੇ ਵਾਰ ਵਿਚ ਉਸ ਨੂੰ ਆਪਣੀ ਪਛਾਣ ਆਪ ਹੀ ਕਰਾਉਣੀ ਪੈਂਦੀ ਤੇ ਆਪਣਾ ਦਿਲ ਸਮਝਾਉਣਾ ਹੁੰਦਾ ਹੈ। ਇਸ ਲਈ ਇਸ ਇਕੱਲ ਅਤੇ ਬੋਝ ਤੋਂ, Sਰ ਕੇ ਉਸ ਨੂੰ ਘਾਬਰਨਾ ਨਹੀਂ ਚਾਹੀਦਾ ਅਤੇ ਨਾ ਹੀ ਕਿਸੇ - ਤਰਾਂ ਦੀ ਨਿਰਾਸਤਾ, ਥਕੇਵਾਂ ਜਾਂ ਉਦਾਸੀ ਪ੍ਰਗਟ ਕਰਨੀ ਚਾਹੀਦੀ ਹੈ| ਸਗੋਂ ਉਸ ਨੂੰ ਹਰ ਵੇਲੇ ਹਰ ਇਕ ਕੰਮ ਲਈ ਤਿਆਰ ਰਹਿੰਦਿਆਂ ਹੋਇਆਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਰਾਬਰ ਉਮਰ ਵਾਲੀਆਂ ਨਨਾਣਾਂ ਤੇ ਸਹੇਲੀਆਂ ਨੂੰ ਪਿਆਰ ਕਰੋ ਤੇ ਉਨਾਂ ਨਾਲ ਮਿਠਾ ਬਲ ਵੱਡੀਆਂ ਜਠਾਣੀਆਂ ਦਾ ਆਦਰ ਭਾਉ ਰਖੇ, ਉਨ੍ਹਾਂ ਦੀ ਸਵਾ ਕਰੇ ਤੇ ਓਹਨਾਂ ਦੇ ਕੰਮ ਵਿਚ ਹੱਥ ਵਟਾਵੇ। ਬਾਲਾਂ ਨੂੰ

-੬੫-