ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੇਰਿਆ ਹੋਵੇ।ਜੋ ਗੱਲ ਸਭਨਾਂ ਲਈ ਹੈ;ਉਹ ਸਾਡੇ ਲਈ ਭੀ ਹੈ।
ਦੁਖ ਨੂੰ ਘਟਾਉਣਾ ਵਧਾਉਣਾ ਮਨੁਖ ਦੇ ਅਪਣੇ ਵੱਸ ਹੈ। ਕਈ ਦੁਖ ਅਜੇਹੇ ਭੀ ਹੁੰਦੇ ਹਨ ਜਿਨ੍ਹਾਂ ਨੂੰ ਸਹਾਰਨ ਵਿਚ ਇਕ ਤਰ੍ਹਾਂ ਦਾ ਸੰਤੋਖ ਅਤੇ ਸੁਖ ਪ੍ਰਤੀਤ ਹੁੰਦਾ ਹੈ। ਕੋਈ ਮਨੁੱਖ ਜਿਸ ਨਾਲ ਪ੍ਰੇਮ ਕਰਦਾ ਹੈ ਉਸ ਦਾ ਦਿਲੋਂ ਮਨੋਂ ਹਰ ਹਾਲਤ ਵਿਚ ਭਲਾ ਚਾਹੁੰਦਾ ਹੈ। ਉਹ ਉਸ ਦੇ ਲਈ ਕਸ਼ਟ ਸਹਾਰਨ ਵਿਚ ਸੰਤੋਖ ਅਤੇ ਪਤੀ ਅਨੁਭਵ ਕਰਦਾ ਹੈ। ਜੇਕਰ ਵਿਆਹੀ ਇਸਤ੍ਰੀ ਸਚੇ ਦਿਲੋਂ ਪਤੀਤਾ ਹੈ ਤਾਂ ਪਤੀ ਦੇ ਸੁਖ ਵਿਚ ਹੀ ਉਸ ਨੂੰ ਸੱਚਾ ਸੁਖ ਮਾਲੂਮ ਹੋਵੇਗਾ,ਇਸ ਲਈ ਜੇਕਰ ਆਪਣੀ ਮਨ ਮਰਜ਼ੀ ਦਾ ਪਤੀ ਨਾ ਭੀ ਮਿਲੇ ਤਾਂ ਜਿਹੜਾ ਮਿਲੇ ਉਸੇ ਦੇ ਆਸਰੇ ਆਪਣੇ ਦੀਵਨ ਰੂਪੀ ਘਰ ਦੀ ਇਮਾਰਤ ਬਨਾਉਣ ਦਾ ਖ਼ੁਸ਼ੀ ਖੁਸ਼ੀ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਸਾਡੇ ਰਸਮਾਂ ਰਵਾਜਾਂ ਅਨੁਸਾਰ ਪਤੀ ਦੇ ਜੀਉਂਦੇ ਰਹਿਣ ਤਕ ਵਿਆਹ ਦੇ ਬੰਧਨ ਤੋਂ ਕੋਈ ਛੁਟਕਾਰਾ ਨਹੀਂ, ਇਸ ਲਈ ਦੁਖੀ ਹੋਣ ਤੇ ਸਾਰੀ ਉਮਰ ਝਰਨ ਨਾਲੋਂ ਇਹ ਚੰਗਾ ਹੈ ਕਿ ਜੋ ਕੁਝ ਹੈ, ਉਸੇ ਉਤੇ ਸੰਤੋਖ ਕਰ ਕੇ ਸ਼ਾਂਤੀ ਨਾਲ ਜੀਵਨ ਬਿਤਾਉਣ ਦਾ ਯਤਨ ਕੀਤਾ ਜਾਵੇ। ਇਕ ਵਾਰੀ ਵਿਆਹ ਹੋ ਜਾਣ ਪਿਛੋਂ ਇਸਤ੍ਰੀ ਨੂੰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਾਰੀ ਉਮਰ ਲਈ ਇਕ ਐਸੇ ਸੰਸਕਾਰ ਦੇ ਬੰਧਨ ਨਾਲ ਬੰਨੀ ਗਈ ਹੈ,ਜਿਸ ਦੀਆਂ ਗੰਢਾਂ ਖੁਲ ਜਾਣ ਪਰ ਵੀ ਸਾਰੀ ਉਮਰ ਬਣੀਆਂ ਰਹਿੰਦੀਆਂ ਹਨ। ਜਿਥੇ ਤਲਾਕ ਦਾ ਰਵਾਜ ਭੀ ਹੈ, ਉਥੇ ਭੀ ਪਹਿਲੇ ਵਿਆਹ ਵਰਗੀ ਆਸ਼ਾ ਤੇ ਸੰਨਤਾ ਨਹੀਂ ਮਿਲਦੀ। ਇਸ ਲਈ ਦੁਖੀ ਹੋ ਕੇ ਤੇ ਰੋ ਰੋ ਕੇ ਜੀਵਨ ਬਿਤਾਉਣ ਨਾਲੋਂ ਸੰਤੋਖੀ ਜੀਵਨ ਗੁਜ਼ਾਰਨਾ ਹੀ ਚੰਗਾ ਹੈ।

-੫੪-