ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਵਾਹਿਗੁਰੂ ਜੀ ਕੀ ਫਤਹਿ॥

ਜਾਣ ਪਛਾਣ

ਹਿੰਦ ਵਿਚ ਕਦੇ ਇਸਤ੍ਰੀ ਜਾਤੀ ਖੁੱਲ ਰਖਦੀ ਸੀ । ਜਦੋਂ ਆਰਯ ਵਡਿਕੇ ਅਟਕੋਂ ਉਤਰ ਆਏ ਤਾਂ ਟੋਹਾਂ ਲਗਦੀਆਂ ਹਨ ਕਿ ਇਸਤ੍ਰੀ ਜਾਤੀ ਮਰਦ ਦੀ ਮੋਢੀਵਾਲ ਸੀ । ਜਦੋਂ ਐਸ਼ਵਰਦ ਤੇ ਵਿਦਿਆ ਵਧੀ ਤਦੋਂ ਭੀ ਚੋਟੀ ਦੀਆਂ ਵਿਦਵਾਨ ਤੇ ਸਭਯ ਇਸਤਆਂ ਦੇ ਹਾਲਾਤ ਸਾਹਿੱਤਯ ਵਿਚ ਮਿਲਦੇ ਹਨ, ਪੰਤੂ ਉਸ ਯਾ ਉਸ ਤੋਂ ਕੁਝ ਮਗਰਲੇ ਸਮੇਂ ਦੇ ਧਰਮ ਕਰਮ ਸ਼ਾਸਤ੍ਰਕਾਰ ਇਸਤ੍ਰੀ ਨੂੰ ਸ਼ੂਦ੍ਰ ਦਾ ਦਰਜਾ ਦੇਂਦੇ ਹਨ ਤੇ ਧਰਮ ਕਰਮ ਵਲੋਂ ਇਸਨੂੰ ਵੰਚਤਿ ਕਰਦੇ ਹਨ ਤੇ ਵੇਦ ਪੜ੍ਹਨ ਸੁਣਨ ਦੇ ਅਧਿਕਾਰ ਤੋ ਵਾਂਜਦੇ ਹਨ | ਫਿਰ ਬਦੇਸ਼ੀ ਹਮਲਾ-ਆਵਰਾਂ ਦੇ ਹਮਲਿਆਂ ਸਮੇਂ ਜੋ ਅਬਤਰੀ ਫੈਲੀ ਸੋ ਦੇਸ਼ ਨੂੰ ਸੁਤੰਤਰ ਖਿਆਲੀ, ਵਿਦਿਆ ਤੇ ਸਭ ਗੁਣਾਂ ਤੋਂ ਨੀਵਿਆਂ ਕਰ ਗਈ ਤੇ ਸਭ ਤੋਂ ਵਧ ਨਿਵਾਣ ਇਸ ਦੇ ਹਿੱਸੇ ਆਇਆ।

ਆਖਰ ਆਏ ਅਵਤਾਰ ਸ਼ਿਰੋਮਣਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਇਸ ਜਾਤੀ ਦੀ ਹੀਨ ਦਸ਼ਾ ਨੂੰ ਉੱਚਾ ਕੀਤਾ। ਇਸ ਨੂੰ ਵਿਦਿਆ ਪ੍ਰਾਪਤੀ ਦੀ ਤੇ ਧਰਮਥ ਸੁਣਨ ਪੜਨ ਦੀ ਸਤੰਤਤਾ ਦਿੱਤੀ ਤੇ ਸਤਿਸੰਗ ਵਿਚ ਟਿਕਾਣਾ ਦਿਤਾ । ਇਸਦਾ ਅਸਰ ਆਲੇ ਦੁਆਲੇ ਭੀ ਪਿਆ । ਸਿੱਖਾਂ ਵਿਚ ਤਾਂ ਇਸ ਦਾ ਅਸਰ ਜਾਰੀ ਰਿਹਾ, ਪਰ ਆਲੇ ਦੁਆਲੇ ਭੀ ਜੋ ਅਸਰ ਪਿਆ ਸੀ ਘਟਣ ਲਗ ਗਿਆ ਤੇ ਪੁਰਾਣੇ ਖਿਆਲ ਤੇ ਚੁਗਿਰਦੇ ਦੇ ਹਾਲਾਤ ਆਪਣਾ ਪ੍ਰਭਾਵ ਪਾਉਂਦੇ ਰਹੇ । ਫਿਰ ਪੱਛਮੀ ਵਿਦਿਆ ਦੇ ਆਉਣ ਤੇ ਇਸ . ਪਾਸੇ ਵੱਲ ਧਿਆਨ ਪੈਣਾ ਅਰੰਭ ਹੋਇਆ, ਪਰ ਬਾਵਜੂਦ ਕਾਫ਼ੀ

-੪-