ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਸੇਵਾ ਹੈ, ਪਰ ਇਕ ਕੁਟੰਬ ਵਿਚ ਰਹਿੰਦਿਆਂ ਹੋਇਆਂ ਜਿ ਸਭਨਾਂ ਦੇ ਸਵਾਰਥ ਇਕ ਦੂਜੇ ਨਾਲ ਬੰਨ੍ਹੇ ਹੋਏ ਹਨ, ਸਿ ਪਤੀ ਦੇ ਪ੍ਰੇਮ ਵਿਚ ਦੀਵਾਨੀ ਹੋਈ ਰਹਿਣ ਨਾਲ ਹੀ ਘਰੋਗੀ ਜੀਵਨ ਸਫ਼ਲ ਤੇ ਸੁਖਦਾਈ ਨਹੀਂ ਹੋ ਸਕਦਾ। ਪਤੀ ਦੇ ਨਾਲ ਹੀ ਉਸ ਦੇ ਮਾਤਾ ਪਿਤਾ ਤੇ ਭੈਣਾਂ ਭਰਾਵਾਂ ਦਾ ਵੀ ਧਿਆਨ ਰਖਣਾ ਪੈਂਦਾ ਹੈ । ਇਸ ਨੂੰ ਚਾਹੀਦਾ ਹੈ ਕਿ ਉਹ ਸਹੁਰੇ ਘਰ ਆਪਣਾ ਜੀਵਨ ਐਸਾ ਬਣਾਵੇ ਕਿ ਸਭਨਾਂ ਨੂੰ ਉਸ ਦੀ ਲੋੜ ਪਈ ਭਾਸੇ, ਅਤੇ ਸਾਰੇ ਇਸ ਗਲ ਨੂੰ ਅਨੁਭਵ ਕਰਨ ਕਿ ਇਸਦੇ ਇਥੇ ਆਉਣ ਕਰ ਕੇ ਸਾਡਾ ਜੀਵਨ ਸੁਖਦਾਈ ਹੋ ਗਿਆ ਹੈ। ਇਸ ਲਈ ਪਤੀ ਦੀ ਸੇਵਾ ਕਰਨ ਤੇ ਉਸ ਦੇ ਸੁਖ ਦੁਖ ਵਿਚ ਹੱਥ ਵਟਾਂਦੇ ਰਹਿਣ ਦੇ ਨਾਲ ਹੀ ਇਸਤ੍ਰੀ ਨੂੰ ਉਨ੍ਹਾਂ ਸਭਨਾਂ ਗੱਲਾਂ ਦਾ ਵੀ ਧਿਆਨ ਰਖਣਾ ਚਾਹੀਦਾ ਹੈ ਜਿਨਾਂ ਨਾਲ ਪਤੀ ਦੇ ਮਨ ਨੂੰ ਸ਼ਾਂਤੀ ਮਿਲੇ ਅਤੇ ਦੋਹਾਂ ਦਾ ਸੰਬੰਧ ਅਟੁਟ ਬਣਿਆ ਰਹੇ

ਇਸ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਤੀ ਵਿਚ ਪਤਨੀ ਦੀ ਭਾਰੀ ਸ਼ਰਧਾ ਹੋਵੇ, ਅਤੇ ਉਹ ਸਰੀਰ, ਮਨ ਤੋ ਬਚਨ ਕਰ ਕੇ ਪਤਤਾ ਹੋਵੇ। ਜਿਸ ਇਸਤ੍ਰੀ ਦਾ ਆਪਣੇ ਪਤੀ ਵਿਚ ਸੱਚਾ ਪ੍ਰੇਮ ਨਹੀਂ, ਉਸ ਦਾ ਘਰ ਦੇ ਕੰਮਾਂ ਵਿਚ ਭੀ ਮਨ ਕਦੇ ਨਹੀਂ ਲਗ ਸਕਦਾ। ਉਹ ਭਾਵੇਂ ਸਭ ਕੰਮ ਕਰਦੀ ਹੈ ਪਰ ਉਨ੍ਹਾਂ ਨੂੰ ਦੁਖੀ ਚਿਤ ਹੋ ਕੇ ਅਤੇ ਬੋਝ ਸਮਝ ਕੇ। ਉਹ ਆਪਣੇ ਆਪ ਘਰ ਦੀ ਮਾਲਕਣ ਦੀ ਥਾਂ ਇਕ ਟਹਿਲਣ ਸਮਝ ਕੇ ਬਿਰਥਾ ਦੁਖ ਭੋਗਦੀ ਹੈ। ਇਸ ਦੇ ਉਲਟ ਜਿਸ ਇਸਤ੍ਰੀ ਦਾ ਆਪਣੇ ਪਤੀ ਵਿਚ ਪ੍ਰੇਮ ਹੁੰਦਾ ਹੈ, ਉਸ ਨੂੰ ਘਰ ਦਾ ਹਰ ਇਕ ਕੰਮ ਚੰਗਾ ਲਗਦਾ ਹੈ। ਉਹ ਸਦਾ ਹੀ ਘਰ ਦੇ ਸਾਰੇ ਕੰਮਾਂ ਨੂੰ ਖੁਸ਼ੀ ਨਾਲ ਕਰਦੀ ਹੈ । ਕਿਉਂਕਿ ਉਹ ਸਮਝਦੀ ਹੈ ਕਿ ਇਹ ਮੇਰਾ ਘਰ ਹੈ, ਮੈਂ ਇਸਦੀ ਮਾਲਕ ਹਾਂ । ਬੁਰਾ ਹੈ, ਭਲਾ ਹੈ, ਜੋ ਕੁਝ ਹੈ ਆਪਣਾ ਹੈ | ਜੋ