ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ-ਬੰਧ

“ਸਹੁਣਾ ਘਰ`` ਮੈਨੂੰ ਪ੍ਰੋਫ਼ੈਸਰ ਕੇਸਰਲਿੰਗ ਦੀ ਵਿਆਹ ਸੰਬੰਧੀ ਇਕ ਦਿਲਚਸਪ ਪੁਸਤਕ ਦੀ ਯਾਦ ਕਰਉਂਦੀ ਹੈ । ਵਿਆਹਿਤ ਜੀਵਨ ਨੂੰ ਸੁਖੀ ਤੇ ਖੁਸ਼ਹਾਲ ਬਨਾਉਣ ਲਈ ਲੇਖਕ ਨੇ ਬਹੁਤ ਚੰਗਾ ਲਿਖਿਆ ਹੈ। ਜੋੜੀ ਦੇ ਇਕ ਹਿੱਸੇਦਾਰ ਨੂੰ ਆਪਾ-ਵਾਰਨ ਤੇ ਬਹੁਤ ਜ਼ੋਰ ਦਿੱਤਾ ਹੈ, ਜੋ ਕਿ ਇਕ ਬੜੀ ਜ਼ਰੂਰੀ ਲੋੜ ਹੈ । ਇਸ ਵਿਚ ਕੋਈ ਸ਼ਕ ਨਹੀਂ ਕਿ ਆਜ਼ਾਦੀ ਲਹਿਰ ਅੰਤ ਨੂੰ ਇਸ ਗੱਲ ਨੂੰ ਮੰਨੇਗੀ-ਜਿਹਾ ਕਿ ਮਨੁੱਖੀ-ਜੀਵਨ-ਯੁਧ ਦੇ ਹੋਰ ਮੈਦਾਨਾਂ ਵਿਚ ਮੰਨਿਆ ਗਿਆ ਹੈ-ਕਿ ਆਜ਼ਾਦੀ ਲਈ ਸਭ ਤੋਂ ਵੱਧ ਬਚਾਉ ਦੇ ਸਾਧਨ ਅਸਥਾਪਨ ਹੋਏ ਰਸਮਾਂ-ਰਵਾਜਾਂ ਤੇ ਕਾਨੂੰਨਾਂ ਤੇ ਚਲਨਾ ਹੈ ।

ਸੱਚੀ ਗੱਲ ਇਹ ਹੈ ਕਿ ਕੇਵਲ ਓਹੋ ਹੀ ਆਜ਼ਾਦੀ ਦੀ ਸਪਿਰਟ ਅਤੇ ਵਿਆਹ ਦੀਆਂ ਖੁਸ਼ੀਆਂ ਨੂੰ ਸਮਝ ਸਕਦੇ ਹਨ, ਜੋ ਕੁਰਬਾਨੀ ਦੀ ਸਪਿਰਟ ਨੂੰ ਜਾਣਦੇ ਹਨ । ਹਉਮੈ ਦੇ ਗੁਲਾਮ ਪਏ ਭੁੜਕਣ, ਪਰ ਉਨ੍ਹਾਂ ਦਾ ਭੁੜਕਣਾ ਉਨ੍ਹਾਂ ਦੇ ਗੁਲਾਮੀ ਦੇ ਸੰਗਲਾਂ ਨੂੰ ਹੋਰ ਪਕਿਆਂ ਕਰੇਗਾ |

ਸਰ ਸ੍ਰਦਾਰ ਜੋਗਿੰਦਰਾ ਸਿੰਘ ਜੀ

-੩-