ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇਵਲ ਦਿਲ ਪਰਚਾਵੇ ਤੇ ਸੁਖ ਦਾ ਸਾਧਨ ਹੀ ਸਮਝਿਆ ਹੋਇਆ ਹੈ। ਜਿਸ ਤੋਂ ਸਾਡਾ ਦਿਲ ਇੰਨਾ ਵਹਿਮੀ ਹੋ ਗਿਆ ਹੈ ਕਿ ਅਸੀਂ ਕਿਸੇ ਮਰਦ ਤੀਵੀਂ ਨੂੰ ਕਿਸੇ ਜਗ੍ਹਾ ਕੋਈ ਗਲ ਬਾਤ ਪੁਛਦੇ ਵੇਖਕੇ ਹੀ ਅਪਣੇ ਦਿਲ ਵਿਚ ਝਟ ਬੁਰੇ ਖਿਆਲ ਪੈਦਾ ਕਰ ਲੈਂਦੇ ਹਾਂ । ਭਾਵੇਂ ਉਹ ਗੱਲਾਂ ਕਰਨ ਭਾਵੇਂ ਭੈਣ ਭਰਾ ਹੀ ਹੋਣ ਯਾ ਹੋਰ ਕਿਸੇ ਰਿਸ਼ਤੇ ਵਾਲੇ ਹੋਣ। ਸਗੋਂ ਇਥੋਂ ਤਕ ਹਾਲਤ ਖਰਾਬ ਗਈ ਹੈ ਕਿ ਜੇ ਕਦੀ ਕੋਈ ਭਰਾ ਆਪਣੀ ਮੁਟਿਆਰ ਭੈਣ ਨਾਲ ਕਿਧਰੇ ਤੁਰਿਆ ਜਾਂਦਾ ਹੋਵੇ ਤਾਂ ਬਹੁਤ ਸਾਰੇ ਲੋਕੀਂ ਇਹ ਸੋਚਦੇ ਹਨ ਕਿ ਪਤਾ ਨਹੀਂ ਇਨ੍ਹਾਂ ਦੋਹਾਂ ਦਾ ਕੀ ਸੰਬੰਧ ਹੈ ?

ਇਸ ਜ਼ਹਿਰੀਲੀ ਹਵਾ ਦਾ ਅਸਰ ਇਥੋਂ ਤਕ ਹੋ ਗਿਆ ਹੈ ਕਿ ਇਸਤ੍ਰੀ ਦੇ ਪ੍ਰੇਮ ਉਤੇ ਭਰੋਸਾ ਰੱਖਣ ਵਾਲੇ ਕਈ ਪਤੀ ਭੀ ਆਪਣੀ ਇਸਤ੍ਰੀ ਦੇ ਕਿਸੇ ਦੂਜੇ ਆਦਮੀ ਨਾਲ ਗਲ ਬਾਤ ਕਰਦੇ ਵੇਖਕੇ ਹੀ ਉਸਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲਗ ਪੈਂਦੇ ਹਨ । ਇਸੇ ਤਰ੍ਹਾਂ ਅਨੇਕਾਂ ਇਸਤ੍ਰੀਆਂ ਵੀ ਅਪਣੇ ਪਤੀ ਨੂੰ ਕਿਸੇ ਹੋਰ ਨਾਲ ਗੱਲ ਬਾਤ ਕਰਦਿਆਂ ਜਾਂ ਪ੍ਰੇਮ ਭਰੇ ਵਰਤਾਉ ਕਰਦਿਆਂ ਵੇਖਕੇ ਸੜ ਜਾਂਦੀਆਂ ਹਨ। ਜਾਣੇ ਭੋਗ ਵਿਲਾਸ ਤੋਂ ਰੰਗ ਤਮਾਸ਼ੇ ਕਰਨ ਦੇ ਸਿਵਾ ਇਸਤ੍ਰੀ ਮਰਦ ਦਾ ਜਾਂ ਵਿਆਹ ਦਾ ਹੋਰ ਕੋਈ ਆਦਰਸ਼ ਹੀ ਨਹੀਂ!

ਇਸ ਤਰ੍ਹਾਂ ਦੇ ਭੈੜੇ ਖਿਆਲਾਂ ਦੇ ਕਾਰਨ ਪਤੀ ਪਤਨੀ ਦੇ ਅੰਦਰ ਗਲਤ ਫ਼ਹਿਮੀਆਂ ਵਧ ਜਾਂਦੀਆਂ ਹਨ, ਜਿਨ੍ਹਾਂ ਦਾ ਨਤੀਜਾ ਚੰਗਾ ਨਹੀਂ ਨਿਕਲਦਾ। ਸੋ ਹਰ ਹਾਲਤ ਵਿਚ ਪਤੀ ਪਤਨੀ ਨੂੰ ਇਕ ਦੂਜੇ ਉਤੇ ਭਰੋਸਾ ਰਖਣਾ ਚਾਹੀਦਾ ਹੈ । ਇਸ ਭਰੋਸੇ ਦਾ ਫਲ ਸਦਾ ਮਿਠਾ ਨਿਕਲੇਗਾ। ਜੀਵਨ ਵਿਚ ਕਿੰਨੀਆਂ ਹੀ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਉਪਰੋਂ ਵੇਖਨ ਵਿਚ ਕੁਝ ਹੋਰ ਲਗਦੀਆਂ ਹਨ ਤੇ ਅੰਦਰ ਉਨ੍ਹਾਂ ਦੇ ਕੋਈ ਹੋਰ ਗੱਲ ਲੁਕੀ

-੨੨-